ਸ਼ੰਭੂ ਬਾਰਡਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ/ ਰੇਲਵੇ ਲਾਈਨ ’ਤੇ ਹੋਏ ਬਲਾਸਟ ਵਾਲੀ ਥਾਂ ਦਾ ਕੀਤਾ ਦੌਰਾ

0
1

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਹਲਕਾ ਘਨੌਰ ਅਧੀਨ ਆਉਂਦੇ ਸੰਭੂ ਬਾਰਡਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਰੇਲਵੇ ਲਾਈਨ ਉਤੇ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ।  ਇਸ ਮੌਕੇ ਮੀਡੀਆ ਨਾਲ ਗੱਲਬਪਾਤ ਕਰਦਿਆਂ ਇੱਥੇ ਵਰਤੇ ਗਏ ਬੰਬ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਵਧੇਰੇ ਸ਼ਕਤੀਸ਼ਾਲੀ ਬੰਬ ਸੀ। ਇਸ ਬੰਬ ਧਮਾਕੇ ਤੋਂ ਇੱਕ ਮਿੰਟ ਬਾਅਦ ਹੀ ਸਬੰਧਤ ਟਰੇਨ ਦੇ ਡਰਾਈਵਰ ਨੇ ਇਤਲਾਹ ਦੇ ਦਿੱਤੀ ਸੀ ਜਿਸ ਦੇ ਚਲਦਿਆਂ ਹੀ ਰੇਲਵੇ ਵਿਭਾਗ ਨੇ ਫੁਰਤੀ ਕਰਦਿਆਂ ਇਸ ਟਰੈਕ ‘ਤੇ ਤੁਰੰਤ ਹੀ ਆਵਾਜਾਈ ਰੋਕ ਦਿੱਤੀ। ਉਨ੍ਹਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਦੀ ਸਰਾਹਨਾ ਵੀ ਕੀਤੀ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਸਮੂਹ ਰੇਲਵੇ ਲਾਈਨਾਂ ‘ਤੇ ਹੁਣ ਡਰੋਨਾ ਨਾਲ 24 ਘੰਟੇ ਨਿਗਾਹ ਰੱਖਣ ਸਮੇਤ ਸੋਲਰ ਸਿਸਟਮ ਜਰੀਏ ਥਾਂ ਥਾਂ ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ। ਇਸ ਤੋਂ ਇਲਾਵਾ ਗਸ਼ਤ ਵੀ ਵਧਾਈ ਜਾਵੇਗੀ ਤਾਂ ਜੋ ਕੋਈ ਮਾੜਾ ਅਸਰ ਰੇਲਵੇ ਲਾਈਨ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਇਸ ਮੌਕੇ ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨੂੰ ਮਾੜੇ ਅਨਸਰਾਂ ਦੀ ਹਮਾਇਤ ਨਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਇਸ ਵੇਲੇ ਵੱਡੀ ਜੰਗ ਲੜ ਰਿਹਾ ਹੈ, ਕਿਉਂਕਿ ਗੈਂਗਸਟਰ ਅਤੇ ਅਤਿਵਾਦੀ ਰਲ ਕੇ ਕੰਮ ਕਰ ਰਹੇ ਹਨ, ਜਿਨਾਂ ਵੱਲੋਂ ਪੰਜਾਬ ਅੰਦਰ ਕਤਲੋਗਾਰਤ ਤੇ ਫ਼ਿਰੌਤੀਆਂ ਸਮੇਤ ਹੋਰ ਮਾਰ ਧਾੜ ਅਤੇ ਬੰਬ ਬਲਾਸਟ ਵਰਗੀਆਂ ਦਿਲ ਕੰਬਾਊ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਦੇ ਖ਼ਿਲਾਫ਼ ਸਮੁੱਚੀ ਲੋਕਾਈ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ।

LEAVE A REPLY

Please enter your comment!
Please enter your name here