ਪੰਜਾਬ ਬਟਾਲਾ ਵਾਸੀਆਂ ਨੂੰ ਮੀਂਹ ਨੇ ਦਿਵਾਈ ਤਪਦੀ ਗਰਮੀ ਤੋਂ ਰਾਹਤ/ ਮਜ਼ਦੂਰ ਵਰਗ ਦੇ ਚਿਹਰੇ ਖਿੜੇ/ ਬਿਜਲੀ ਮਹਿਕਮੇ ਨੇ ਵੀ ਲਿਆ ਸੁੱਖ ਦਾ ਸਾਹ By admin - April 29, 2026 0 1 Facebook Twitter Pinterest WhatsApp ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਮੌਸਮ ਦੇ ਬਦਲੇ ਮਿਜ਼ਾਜ ਨੇ ਲੋਕਾਂ ਨੂੰ ਭਿਆਨਕ ਗਰਮੀ ਅਤੇ ਲੂ ਤੋਂ ਵੱਡੀ ਰਾਹਤ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਸੀ, ਪਰ ਅੱਜ ਹੋਈ ਬਾਰਿਸ਼ ਨੇ ਤਾਪਮਾਨ ਵਿੱਚ ਗਿਰਾਵਟ ਲਿਆਂਦੀ ਹੈ ਅਤੇ ਵਾਤਾਵਰਣ ਵਿੱਚ ਖੁਸ਼ਗਵਾਰ ਠੰਡਕ ਘੋਲ ਦਿੱਤੀ ਹੈ। ਬਾਰਿਸ਼ ਦਾ ਸਭ ਤੋਂ ਵੱਧ ਫਾਇਦਾ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ ਹੋਇਆ ਹੈ। ਤੇਜ਼ ਧੁੱਪ ਅਤੇ ਲੂ ਕਾਰਨ ਖੁੱਲ੍ਹੇ ਅਸਮਾਨ ਹੇਠ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਅਤੇ ਕੰਮ ‘ਤੇ ਮਾੜਾ ਅਸਰ ਪੈ ਰਿਹਾ ਸੀ। ਮਜ਼ਦੂਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਉਨ੍ਹਾਂ ਨੂੰ ਨਰਕ ਵਰਗੀ ਗਰਮੀ ਤੋਂ ਨਿਜਾਤ ਦਿਵਾਈ ਹੈ ਅਤੇ ਹੁਣ ਉਹ ਸੁਖਾਲੇ ਹੋ ਕੇ ਆਪਣਾ ਕੰਮ ਕਰ ਸਕਣਗੇ।