ਫਰੀਦਕੋਟ ’ਚ ਜਥੇਬੰਦੀਆਂ ਦਾ ਅਧਿਆਪਕਾਂ ਖਿਲਾਫ਼ ਪ੍ਰਦਰਸ਼ਨ/ ਇੰਦਰਾ ਗਾਂਧੀ ਬਾਰੇ ਬੱਚੇ ਦਾ ਸਵਾਲ ਸੁਣ ਮਾਰਿਆ ਥੱਪੜ/ ਜਥੇਬੰਦੀਆਂ ਨੇ ਸਕੂਲ ਖਿਲਾਫ਼ ਕੀਤੀ ਨਾਅਰੇਬਾਜ਼ੀ

0
1

 

ਫਰੀਦਕੋਟ ਦੇ ਪਿੰਡ ਹਰੀਨੋ ਦੇ ਇੱਕ ਨਿੱਜੀ ਸਕੂਲ ਦੀ ਅਧਿਆਪਕ ਵੱਲੋਂ ਵੱਲੋਂ ਸਿੱਖ ਵਿਦਿਆਰਥੀ ਨੂੰ ਥੱਪੜ ਮਾਰਨ ਦਾ ਮੁੱਦਾ ਗਰਮਾ ਗਿਆ ਹੈ। ਬੱਚੇ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਨੇ ਨਾਮਵਰ ਔਰਤਾਂ ਬਾਰੇ ਪੜ੍ਹਾਏ ਜਾਣ ਦੌਰਾਨ ਇੰਦਰਾ ਗਾਂਧੀ ਨੂੰ ਮਹਾਨ ਔਰਤ ਕਹਿਣ ’ਤੇ ਕਿੰਤੂ ਪ੍ਰੰਤੂ ਕੀਤਾ ਸੀ, ਜਿਸ ਤੋਂ ਨਰਾਜ ਹੋਈ ਅਧਿਆਪਕਾ ਨੇ ਬੱਚੇ ਨੂੰ ਥੱਪੜ ਮਾਰ ਦਿੱਤਾ। ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਵੇਂ ਅਧਿਆਆਪਕਾ ਨੇ ਮੁਆਫੀ ਮੰਗ ਲਈ ਹੈ ਪਰ ਜਥੇਬੰਦੀਆਂ ਆਪਸੀ ਗੱਲਬਾਤ ਤੋਂ ਬਾਦ ਅਗਲਾ ਫੈਸਲਾ ਲੈਣਗੀਆਂ।
ਖਬਰਾਂ ਮੁਤਾਬਕ ਕਲਾਸ ਵਿਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਹੋਰ ਨਾਮਵਰ ਮਹਿਲਾਵਾਂ ਸਬੰਧੀ ਬੱਚਿਆ ਨੂੰ ਪੜ੍ਹਾਇਆ ਜਾ ਰਿਹਾ ਸੀ ਤਾਂ ਇੱਕ ਬੱਚੇ ਵੱਲੋਂ ਉਠ ਕੇ ਜਵਾਬ ਵਿੱਚ ਕਿਹਾ ਕੇ ਇੰਦਰਾ ਗਾਂਧੀ ਮਹਾਨ ਔਰਤ ਨਹੀਂ ਸੀ ਬਲਕਿ ਉਸਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਜਿਸ ਤੋਂ ਗੁੱਸੇ ਹੋਈ ਅਧਿਆਪਕਾ ਨੇ ਬੱਚੇ ਦੇ ਚਪੇੜ ਮਾਰੀ ਜਿਸ ਤੋਂ ਬਾਅਦ ਮਸਲਾ ਭਖ ਗਿਆ ਅਤੇ ਸਿੱਖ ਜਥੇਬੰਦੀਆਂ ਨੇ ਸਕੂਲ ਦਾ ਘੇਰਾਉ ਕਰ ਕੇ ਸਕੂਲ ਪ੍ਰਸ਼ਾਸ਼ਨ ਖਿਲਾਫ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਸਬੰਧੀ  ਮੈਂਬਰ ਪਾਰਲੀਮੈਂਟ ਸਰਬਜੀਤ ਖਾਲਸਾ ਦੇ ਸਾਥੀ ਜ਼ਿਲ੍ਹਾ ਪ੍ਰਧਾਨ ਦਲੇਰ ਡੋਡ ਨੇ ਦਸਿਆ ਕਿ ਜਦ ਜਥੇਬੰਦੀਆਂ ਦੇ ਧਿਆਨ ’ਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਵੱਲੋਂ ਤੁਰੰਤ ਇਸ ਸਬੰਧੀ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਅਧਿਆਪਕ ਵੱਲੋਂ ਇਸ ਗੱਲ ਨੂੰ ਕਬੂਲ ਕੀਤਾ ਕਿ ਉਸਤੋਂ ਗਲਤੀ ਹੋਈ ਹੈ ਅਤੇ ਉਹ ਇਸ ਗੱਲ ਦੀ ਮੁਆਫੀ ਵੀ ਮੰਗਦੇ ਹਨ ਪਰ ਫਿਲਹਾਲ ਜਥੇਬੰਦੀਆਂ ਵੱਲੋਂ ਗਲ ਪੈਂਡਿਗ ਰੱਖੀ ਗਈ ਹੈ ਅਤੇ ਅਗਲੀ ਗੱਲਬਾਤ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।

LEAVE A REPLY

Please enter your comment!
Please enter your name here