ਧਾਰੀਵਾਲ ਦੇ ਡੱਡਵਾਂ ਰੋਡ ਨੂੰ ਲੈ ਕੇ ਸਿਆਸਤ ਗਰਮਾਈ/ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਦੌਰਾ/ ਸੜਕ ਬਣਾਉਣ ’ਚ ਦੇਰੀ ਨੂੰ ਲੈ ਕੇ ਘੇਰੀ ਸਰਕਾਰ

0
1

 

ਧਾਰੀਵਾਲ ਦੀ ਡੱਡਵਾਂ ਰੋਡ ਦੀ ਮੁਰੰਮਤ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੜਕ ਬਣਾਉਣ ਨੂੰ ਲੈ ਕੇ ਸਿਆਸੀ ਧਿਰਾਂ ਵੱਲੋਂ ਵੱਖ-ਵੱਖ ਵਿਚਾਰ ਰੱਖੇ ਜਾ ਰਹੇ ਨੇ। ਕੁੱਝ ਦਿਨ ਪਹਿਲਾਂ ਅਕਾਲੀ ਆਗੂ ਗੁਰਇਕਬਾਲ ਮਾਹਲ ਨੇ ਦੁਕਾਨਦਾਰਾਂ ਦੀ ਮਦਦ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਸੜਕ ਬਣਾਉਣ ਦੀ ਮੰਗ ਉਠਾਈ ਸੀ। ਅੱਜ ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵੀ ਡਡਵਾਂ ਰੋਡ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਬਾਜਵਾ ਨੇ ਸੜਕ ਬਣਾਉਣ ਚ ਦੇਰੀ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੜਕ ਬਣਾਉਣ ਦੀ ਨੀਅਤ ਨਹੀਂ ਹੈ, ਜਿਸ ਕਾਰਨ ਸੜਕ ਬਣਾਉਣ ਦਾ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ।
ਉਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਕੇ ਉਹਨਾਂ ਦੇ ਦੁੱਖੜੇ ਵੀ ਸੁਣੇ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਸਿਰ ਉਤੇ ਆ ਗਈਆਂ ਨੇ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਆਗੂ ਦੁਕਾਨਦਾਰਾਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਇਹ ਸੜਕ ਬਣਾਉਣ ਦੀ ਨੀਅਤ ਹੁੰਦੀ ਤਾਂ ਬੜੀ ਦੇਰ ਪਹਿਲਾਂ ਦੀ ਹੀ ਬਣ ਜਾਣੀ ਸੀ।  ਜੇਕਰ ਬਿਜਲੀ ਦੇ ਖੰਭੇ ਪਹਿਲਾਂ ਹਟਾਏ ਜਾਂਦੇ ਤਾਂ ਜ਼ਿਆਦਾ ਵਧੀਆ ਸੀ ਹੁਣ ਹਟਾਉਣ ਦੇ ਵਿੱਚ ਇਹਨਾਂ ਨੂੰ ਵੱਡੀ ਦਿੱਕਤ ਆਏਗੀ। ਦੱਸ ਦਈਏ ਕਿ ਲਗਾਤਾਰ ਡੜਵਾਂ ਰੋਡ ਧਾਰੀਵਾਲ ਦੀ ਸੜਕ ਦਾ ਮੁੱਦਾ ਅਹਿਮ ਮੁੱਦਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਸਵੇਰੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸੇਖਵਾਂ ਨੇ ਅਧਿਕਾਰੀਆਂ ਨੂੰ ਫੋਨ ਕਰਕੇ ਜਲਦੀ ਸੜਕ ਬਣਾਉਣ ਲਈ ਕਿਹਾ ਸੀ।

LEAVE A REPLY

Please enter your comment!
Please enter your name here