ਬਟਾਲਾ ਪੁਲਿਸ ਵੱਲੋਂ ਲੁੱਟ-ਖੋਹ ਗਰੋਹ ਦਾ ਮੈਂਬਰ ਕਾਬੂ/ ਦੋ ਸਕੇ ਭਰਾਵਾਂ ’ਚੋਂ ਇਕ ਕਾਬੂ, ਦੂਜੇ ਭੱਜਣ ’ਚ ਕਾਮਯਾਬ/ ਦੋ ਪਿਸਟਲ, ਕਾਰਤੂਸ, ਹੈਰੋਇਨ ਤੇ ਡਰੱਗ ਮਨੀ ਬਰਾਮਦ

0
1

 

ਬਟਾਲਾ ਅਧੀਨ ਆਉਂਦੇ ਥਾਣਾ ਫਤਹਿਗੜ੍ਹ ਚੂੜੀਆਂ ਦੇ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ ਲੁਟੇਰਾ ਗਹੋਰ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦਕਿ ਉਸ ਦਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਦੋਵੇਂ ਮੁਲਜ਼ਮ ਸਕੇ ਭਰਾ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਜਿੰਦਾਂ ਕਾਰਤੂਸਾਂ ਸਮੇਤ ਦੋ ਆਧੁਨਿਕ ਵਿਦੇਸ਼ੀ ਪਿਸਟਲ, ਡਰੱਗ ਮਨੀ ਅਤੇ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਦੇ ਦੱਸਣ ਮੁਤਾਬਕ ਦੋਵੇਂ ਮੁਲਜਮਾਂ ਖਿਲਾਫ ਪਹਿਲਾਂ ਵੀ ਲੁੱਟ ਖੋਹ ਅਤੇ ਫਿਰੌਤੀ ਦੇ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਅਗਲੇਰੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ ਨੇ ਦੱਸਿਆ ਕਿ ਇਹਨਾਂ ਦੋਵਾਂ ਭਰਾਵਾਂ ਤੇ ਵੱਖ ਵੱਖ ਸੰਗੀਨ ਮੁਕਦਮੇ ਦਰਜ ਹਨ ।ਇਹ ਪਹਿਲਾ ਕਈ ਲੁੱਟਾਂ ਖੋਹਾਂ ਤੇ ਫਿਰੋਤੀ ਵਰਗੇ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਦੇ ਸੀ ਇਹਨਾਂ ਕੋਲੋਂ ਦੋ ਵਿਦੇਸ਼ੀ ਹਥਿਆਰ ਮਿਲੇ ਨੇ ਇੱਕ ਕਾਰ ਅਤੇ ਡਰੱਗ ਮਨੀ ਮਿਲੀ ਹੈ ਇਹਨਾਂ ਨੂੰ ਰਿਮਾਂਡ ਤੇ ਲਵਾਂਗੇ ਔਰ ਇਹਨਾਂ ਕੋਲੋਂ ਹੋਰ ਪੁੱਛ ਗਿੱਛ ਕਰਾਂਗੇ ਇਹਨਾਂ ਦੇ ਫੋਨ ਜਿਹੜੇ ਨੇ ਉਹ ਫਰੈਂਸਿਕ ਲੈਬ ਦੇ ਵਿੱਚ ਭੇਜੇ ਨੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਵੱਡੀ ਕਾਮਯਾਬੀ ਮਿਲ ਸਕਦੀ ਹੈ।

LEAVE A REPLY

Please enter your comment!
Please enter your name here