ਅੰਮ੍ਰਿਤਸਰ ਪੁਲਿਸ ਵੱਲੋਂ ਦੇ ਲਾਪਤਾ ਬੱਚੇ ਬਰਾਮਦ/ ਕੁੱਝ ਸਮੇਂ ਅੰਦਰ ਲੱਭ ਕੇ ਕੀਤਾ ਮਾਪਿਆਂ ਹਵਾਲੇ/ ਹਿਮਾਚਲ ਤੋਂ ਗੁੰਮ ਹੋਏ ਸੀ ਦੋਵੇਂ ਬੱਚੇ

0
1

ਅੰਮ੍ਰਿਤਸਰ ਪੁਲਿਸ ਨੇ ਹਿਮਾਚਲ ਤੋਂ ਭੇਦਭਰੀ  ਹਾਲਤ ਵਿਚ ਲਾਪਤਾ ਹੋਏ ਦੋ ਨਾਬਾਲਿਗ ਬੱਚਿਆਂ ਨੂੰ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਹਿਮਾਚਲ ਤੋਂ ਆਈ ਜਾਣਕਾਰੀ ਦੇ ਅਧਾਰ ਕੇ ਕਾਰਵਾਈ ਕਰਦਿਆਂ ਪੁਲਿਸ ਨੇ ਦੋਵੇਂ ਬੱਚਿਆਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਸੁਰੱਖਿਅਤ ਬਰਾਮਦ ਕੀਤਾ ਗਿਆ ਹੈ। ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਵਾਰਸਾਂ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪਰਿਵਾਰਿਕ ਮੈਂਬਰਾਂ ਨੇ ਅੰਮ੍ਰਿਤਸਰ ਪੁਲਿਸ ਅਤੇ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਤੁਰੰਤ ਕਾਰਵਾਈ ਅਤੇ ਸੰਵੇਦਨਸ਼ੀਲ ਰਵੱਈਏ ਕਾਰਨ ਉਨ੍ਹਾਂ ਦੇ ਬੱਚੇ ਸੁਰੱਖਿਅਤ ਵਾਪਸ ਮਿਲੇ ਹਨ, ਜਿਸ ਲਈ ਉਹ ਹਮੇਸ਼ਾਂ ਅਭਾਰੀ ਰਹਿਣਗੇ। ਪਰਿਵਾਰਾਂ ਨੇ ਪੁਲਿਸ ਦੇ ਇਸ ਮਨੁੱਖਤਾ ਭਰੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਸੇਵਾ ਨਾਲ ਲੋਕਾਂ ਦਾ ਵਿਸ਼ਵਾਸ ਕਾਨੂੰਨ ਵਿਵਸਥਾ ਉੱਤੇ ਹੋਰ ਮਜ਼ਬੂਤ ਹੁੰਦਾ ਹੈ।

LEAVE A REPLY

Please enter your comment!
Please enter your name here