ਪੰਜਾਬ ਮੋਗਾ ਵਿਖੇ ਹੋਈ ਬਲੈਕਆਊਟ ਮੌਕ ਡਰਿੱਲ / ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਭਾਗੀਦਾਰੀ/ 8:00 ਤੋਂ 8:15 ਤਕ ਬੰਦ ਰਹੀਆਂ ਲਾਈਟਾਂ By admin - April 25, 2026 0 1 Facebook Twitter Pinterest WhatsApp ਮੋਗਾ ਵਿੱਚ ਅੱਜ ਸਿਵਲ ਡਿਫੈਂਸ ਦੀ ਤਿਆਰੀਆਂ ਦੀ ਜਾਂਚ ਲਈ ਬਲੈਕਆਊਟ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਸਿਵਲ ਪ੍ਰਸ਼ਾਸਨ ਨੇ ਵੀ ਸਰਗਰਮ ਤੌਰ ‘ਤੇ ਸ਼ਿਰਕਤ ਕੀਤੀ। ਡਰਿੱਲ ਦੌਰਾਨ ਸ਼ਹਿਰ ਵਿੱਚ ਸ਼ਾਮ 8:00 ਵਜੇ ਤੋਂ 8:15 ਵਜੇ ਤੱਕ ਪੂਰੀ ਤਰ੍ਹਾਂ ਬੱਤੀਆਂ ਬੰਦ ਰੱਖੀਆਂ ਗਈਆਂ, ਤਾਂ ਜੋ ਐਮਰਜੈਂਸੀ ਹਾਲਾਤਾਂ ਵਿੱਚ ਪ੍ਰਸ਼ਾਸਨ ਦੀ ਤਿਆਰੀ ਅਤੇ ਲੋਕਾਂ ਦੀ ਸਹਿਯੋਗੀ ਭੂਮਿਕਾ ਦਾ ਅੰਦਾਜ਼ਾ ਲਗਾਇਆ ਜਾ ਸਕੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਜਾਗਰੂਕ ਕੀਤਾ ਗਿਆ ਸੀ, ਜਿਸ ਕਰ ਕੇ ਮੌਕ ਡਰਿੱਲ ਸੁਚੱਜੇ ਢੰਗ ਨਾਲ ਸੰਪੰਨ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਡਰਿੱਲਾਂ ਦਾ ਮਕਸਦ ਕਿਸੇ ਵੀ ਆਕਸਮੀਕ ਸਥਿਤੀ ਨਾਲ ਨਿਪਟਣ ਲਈ ਤਿਆਰੀ ਨੂੰ ਮਜ਼ਬੂਤ ਕਰਨਾ ਹੈ।