ਪੰਜਾਬ ਗੁਰਦਾਸਪੁਰ ’ਚ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ/ ਚਕਨਾਚੂਰ ਹੋਈ ਕਾਰ, ਜਾਨੀ ਨੁਕਸਾਨ ਤੋਂ ਬਚਾਅ/ ਸੜਕ ਕੰਢੇ ਖੜ੍ਹੀ ਕਣਕ ਦੀ ਟਰਾਲੀ ਕਾਰਨ ਹਾਦਸਾ By admin - April 24, 2026 0 3 Facebook Twitter Pinterest WhatsApp ਗੁਰਦਾਸਪੁਰ ਦੇ ਕਲਾਨੌਰ ਰੋਡ ਉਤੇ ਬੀਤੀ ਰਾਤ ਉਸ ਵੇਲੇ ਵੱਡਾ ਵਾਪਰ ਗਿਆ ਜਦੋਂ ਇੱਥੇ ਗੋਦਾਮ ਵਿਚ ਕਣਕ ਲਾਹੁਣ ਦੀ ਉਡੀਕ ਵਿਚ ਖੜ੍ਹੀ ਟਰਾਲੀ ਵਿਚ ਨਾਲ ਇਕ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ ਕਾਰ ਬੂਰੀ ਤਰ੍ਹਾਂ ਚਕਨਾਚੂਰ ਹੋ ਗਈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਮੌਕੇ ਪਹੁੰਚੇ ਬੀਕੇਯੂ ਚੜੂਨੀ ਦੇ ਆਗੂ ਇੰਦਰਪਾਲ ਸਿੰਘ ਬੈਂਸ ਨੇ ਘਟਨਾ ਉਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਗੋਦਾਮ ਅੰਦਰ ਲੇਬਰ ਦੀ ਕਮੀ ਦੇ ਚਲਦਿਆਂ ਟਰੈਕਟਰ-ਟਰਾਲੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਜੋ ਹਾਦਸਿਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਨੇ ਗੋਦਾਮ ਤੇ ਸ਼ੈਲਰ ਮਾਲਕਾਂ ਨੂੰ ਲੋੜ ਅਨੁਸਾਰ ਲੇਬਰ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇੰਦਰਪਾਲ ਸਿੰਘ ਬੈਂਸ ਨੇ ਅੱਗੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਇੱਥੇ ਇੱਕ ਦੁਰਘਟਨਾ ਦੌਰਾਨ ਨੌਜਵਾਨ ਦੀ ਮੌਤ ਹੋਈ ਸੀ ਅਤੇ ਇਸ ਸੀਜ਼ਨ ਵਿੱਚ ਵੀ ਚਾਰ ਪੰਜ ਦਿਨਾਂ ਵਿੱਚ ਇਹ ਤਿੰਨ ਦੁਰਘਟਨਾਵਾਂ ਹੋ ਚੁੱਕੀਆਂ ਹਨ। ਬੋਰੀਆਂ ਲੱਦੇ ਟਰੱਕ ਟਰਾਲੀਆਂ ਝੋਨੇ ਅਤੇ ਕਣਕ ਦੇ ਸੀਜਨ ਵਿੱਚ ਅੱਧੀ ਸੜਕ ਘੇਰ ਕੇ ਖੜੇ ਹੁੰਦੇ ਹਨ ਕਿਉਂਕਿ ਇਹਨਾਂ ਦੀ ਪਾਰਕਿੰਗ ਦਾ ਕੋਈ ਇੰਤਜ਼ਾਮ ਨਹੀਂ ਹੈ ਅਤੇ ਲੇਬਰ ਦੀ ਕਮੀ ਹੋਣ ਕਾਰਨ ਇਹ ਗੱਡੀਆਂ ਚਾਰ ਚਾਰ ਦਿਨ ਬਾਅਦ ਖਾਲੀ ਹੁੰਦੀਆਂ ਹਨ। ਉਹਨਾਂ ਮੰਗ ਕੀਤੀ ਕਿ ਲਗਾਤਾਰ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਇੱਥੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਗੋਦਾਮ ਅਤੇ ਸੈਲਰ ਮਾਲਕ ਨੂੰ ਲੋੜ ਅਨੁਸਾਰ ਲੇਬਰ ਦਾ ਇੰਤਜ਼ਾਮ ਕਰਨ ਦੀ ਹਿਦਾਇਤ ਦਿੱਤੀ ਜਾਏ। ਦੱਸਣਯੋਗ ਹੈ ਕਿ ਅਕਸਰ ਝੋਨੇ ਤੇ ਕਣਕ ਦੇ ਸੀਜ਼ਨ ਵਿੱਚ ਗੁਦਾਮਾਂ ਦੇ ਬਾਹਰ ਟਰਕਾਂ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਅਤੇ ਇਹਨਾਂ ਨੂੰ ਖਾਲੀ ਹੋਣ ਵਿੱਚ ਕਈ ਕਈ ਦਿਨ ਲੱਗ ਜਾਂਦੇ ਹਨ। ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਇਸ ਗੋਦਾਮ ਵਿੱਚ ਵੀ ਲੇਬਰ ਦੀ ਕਮੀ ਕਾਰਨ ਕਈ ਕਈ ਦਿਨ ਟਰੱਕ ਟਰਾਲੀਆਂ ਨੂੰ ਖੜੇ ਹੋਣਾ ਪੈਂਦਾ ਹੈ ਜਿਸ ਕਾਰਨ ਗੋਦਾਮ ਦੇ ਦੋਨਾਂ ਪਾਸੇ ਦੋ ਦੋ ਕਿਲੋਮੀਟਰ ਤੱਕ ਲੰਬੀਆਂ ਤੱਕ ਕਤਾਰਾਂ ਲੱਗ ਜਾਂਦੀਆਂ ਹਨ। ਅੱਧੀ ਸੜਕ ਘੇਰੇ ਹੋਣ ਕਾਰਨ ਇਹ ਕਤਾਰਾਂ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਕਿਸਾਨਾਂ ਨੇ ਗੋਦਾਮ ਮਾਲਕਾਂ ਤੇ ਸੈਲਰ ਮਾਲਕਾਂ ਨੂੰ ਲੇਬਰ ਦੇ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ ਤਾਂ ਜੋ ਟਰੈਕਟਰ, ਟਰੱਕ ਮਾਲਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦੇ ਨਾਲ ਹਾਦਸਿਆਂ ਤੋਂ ਬਚਾਅ ਹੋ ਸਕੇ।