ਪੰਜਾਬ ਨਾਭਾ ਦੀ ਜਮਪਲ ਸੁੱਖੀ ਬੱਲ ਨੇ ਰਚਿਆ ਇਤਿਹਾਸ/ ਮਾਊਂਟ ਅਮਾ ਡਬਲਾਮ ਨੂੰ ਕੀਤਾ ਫਤਿਹ/ ਅਜਿਹਾ ਕਰਨ ਵਾਲੀ ਪਹਿਲੀ ਪੰਜਾਬਣ ਬਣੀ ‘ਸੁੱਖੀ ਬੱਲ’ By admin - April 23, 2026 0 1 Facebook Twitter Pinterest WhatsApp ਨਾਭਾ ਦੇ ਪਿੰਡ ਚਹਿਲ ਦੀ ਜਮਪਾਲ ਸੁੱਖੀ ਬੱਲ ਨੇ ਮਾਊਟ ਅਮਾ ਡਬਲਾਮ ਫਤਿਹ ਕਰ ਕੇ ਇਤਿਹਾਸ ਰੱਚ ਦਿੱਤਾ ਹੈ। ਉਹ ਅਜਿਹਾ ਕਰਨ ਵਾਲੀ ਪਹਿਲੀ ਪੰਜਾਬਣ ਬਣ ਗਈ ਹੈ। ਉੱਘੀ ਅਥਲੀਟ ਤੇ ਥਿਏਟਰ ਅਦਾਕਾਰਾ ਸੁੱਖੀ ਬੱਲ ਨੇ ਮਾਊਂਟ ਅਮਾ ਡਬਲਾਮ ਵਿੱਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ ਚੜ੍ਹਨ ਦਾ ਇਹ ਕਾਰਨਾਮਾ ਬੀਤੀ 15 ਅਪ੍ਰੈਲ 2026 ਨੂੰ ਕਰ ਕੇ ਦਿਖਾਇਆ ਹੈ ਜਿੱਥੇ ਉਸਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸਦੀ ਮਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਵਕਤ ਲੱਗਿਆ। ਸੁੱਖੀ ਬੱਲ ਨੇ ਕਿਹਾ ਕਿ ਮੈਂ ਪਹਿਲੀ ਪੰਜਾਬਣ ਹਾਂ ਜੋ ਮੈਨੂੰ ਇਹ ਮਾਣ ਹਾਸਿਲ ਮਿਲਿਆ ਹੈ, ਅਤੇ ਉਸ ਨੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਸਿਡਨੀ ਆਸਟ੍ਰੇਲੀਆ ਰਹਿ ਰਹੀ ਨਾਭਾ ਬਲਾਕ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਥੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਚੋਟੀ ਨੂੰ ਫਤਿਹ ਕੀਤਾ ਹੈ ਤੇ ਅਜਿਹਾ ਕਰਕੇ ਉਸਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ। ਅਮਾ ਡਬਲਾਮ ਚੋਟੀ ਉੱਤੇ ਚਿੱਟੀ ਚੁੰਨੀ ਲਹਿਰਾ ਕੇ ਸੁੱਖੀ ਥੱਲ ਨੇ ਕਿਹਾ ਕਿ ‘ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ । ਮੇਰੇ ਪੰਜਾਬ ਲਈ, ਮੇਰੀ ਪੰਜਾਬੀਅਤ ਲਈ ਤੇ ਸਾਰੀਆਂ ਦੁਨੀਆ ਦੀਆਂ ਔਰਤਾਂ ਲਈ ਮੈਂ ਇਹ ਚੋਟੀ ਸਰ ਕੀਤੀ ਹੈ । ਮੈਂ ਪੰਜਾਬ ਵਿੱਚ ਜੰਮੀ, ਪੰਜਾਬ ਨੂੰ ਬਲੌਗ ਕਰਦੀ, ਮੇਰਾ ਦਿਲ ਹਮੇਸ਼ਾ ਪੰਜਾਬ ਵਿੱਚ ਰਹੂਗਾ ਮੈਂ ਜਿੱਥੇ ਮਰਜ਼ੀ ਵਸਦੀ ਰਹਾਂ।