ਪੰਜਾਬ ਮੁਕਤਸਰ ਦੇ ਪਿੰਡ ਖਾਨੇ ਕੀ ਢਾਬ ’ਚ ਕਣਕ ਨੂੰ ਅੱਗ/ 50 ਏਕੜ ਕਣਕ ਨੂੰ ਅੱਗ ਲਾ ਕੇ ਕਾਰ ਸਵਾਰ ਫਰਾਰ/ ਪਿੰਡ ’ਚ ਰੋਸ, ਪੁਲਿਸ ਕਰ ਰਹੀ ਜਾਂਚ By admin - April 21, 2026 0 1 Facebook Twitter Pinterest WhatsApp ਸ੍ਰੀ ਮੁਕਤਸਰ ਅਧੀਨ ਆਉਂਦੇ ਪਿੰਡ ਖਾਨੇ ਕੀ ਝਾਬ ਵਿਖੇ ਅਪਛਾਤੇ ਕਾਰ ਸਵਾਰਾਂ ਵੱਲੋਂ ਲਗਾਈ ਅੱਗ ਨਾਲ 50 ਏਕੜ ਕਣਕ ਸੜਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਦੇ ਸਾਬਕਾ ਅਕਾਲੀ ਸਰਪੰਚ ਰਘਬੀਰ ਸਿੰਘ ਦੇ ਦੱਸਣ ਮੁਤਾਬਕ ਉਸ ਨੇ 50 ਏਕੜ ਜ਼ਮੀਨ ਠੇਕੇ ਕੇ ਲੈ ਕੇ ਕਣਕ ਬੀਜੀ ਹੋਈ ਸੀ, ਜਿਸ ਨੂੰ ਕੋਈ ਅਣਪਛਾਤਾ ਕਾਰ ਸਵਾਰ ਫੁਲਝੜੀਆਂ ਸੁੱਟ ਕੇ ਅੱਗ ਲਗਾ ਗਿਆ ਹੈ। ਜਿਸ ਕਾਰਨ ਉਸ ਦੀ 50 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਸਥਾਨਕ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਉਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਕਿਸਾਨ ਸਾਬਕਾ ਸਰਪੰਚ ਰਘਬੀਰ ਸਿੰਘ ਨੇ ਦੱਸਿਆ ਨੇ ਦੱਸਿਆ ਉਨ੍ਹਾਂ ਨੂੰ ਗਵਾਂਢੀ ਕਿਸਾਨ ਨੇ ਸੂਚਨਾ ਦਿੱਤੀ ਕਿ ਕੋਈ ਅਣਪਛਾਤਾ ਕਾਰ ਸਵਾਰ ਉਨ੍ਹਾਂ ਦੀ ਕਣਕ ਵਿਚ ਫੁਲਝੜੀਆਂ ਸੁੱਟ ਕੇ ਫਰਾਰ ਹੋ ਗਿਆ ਹੈ, ਜਿਸ ਕਾਰਨ ਕਣਕ ਨੂੰ ਅੱਗ ਲੱਗ ਗਈ ਹੈ। ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ 50 ਏਕੜ ਕਣਕ ਸੜ ਕੇ ਸੁਆਹ ਹੋ ਚੁੱਕੀ ਸੀ। ਪੁਲਿਸ ਨੇ ਪੀੜਤ ਕਿਸਾਨ ਦੀ ਸ਼ਿਕਾਇਤ ਉਤੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।