ਪੰਜਾਬ ਅਮਰੀਕਾ ਵਪਾਰ ਸਮਝੌਤੇ ਬਾਰੇ ਡੱਲੇਵਾਲ ਦਾ ਵੱਡਾ ਬਿਆਨ/ ਫਾਈਨਲ ਵਾਰਤਾ ਨੂੰ ਲੈ ਕੇ ਜਾਹਰ ਕੀਤੀ ਚਿੰਤਾ/ ਡੀਲ ਫਾਈਨਲ ਹੋਈ ਦਾ ਗੁਲਾਮ ਹੋ ਜਾਵੇਗਾ ਦੇਸ਼ By admin - April 20, 2026 0 3 Facebook Twitter Pinterest WhatsApp ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭਾਰਤ ਤੇ ਅਮਰੀਕਾ ਵਿਚਾਲੇ ਹੋਣ ਜਾ ਰਹੀ ਟਰੇਡ ਡੀਲ ਉਤੇ ਚਿੰਤਾ ਜਾਹਰ ਕੀਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਜੇਕਰ ਇਹ ਫਾਈਨਲ ਹੋ ਜਾਂਦੀ ਹੈ ਤਾਂ ਉਹ ਭਾਰਤ ਦੇ ਮੁੜ ਗੁਲਾਮੀ ਵੱਲ ਜਾਣ ਦਾ ਕਾਰਨ ਬਣੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਡੀਲ ਦੇ ਜਰੀਏ ਭਾਰਤ ਨੂੰ ਅਮਰੀਕਾ ਦਾ ਗੁਲਾਮ ਬਨਾਉਣ ਦੀ ਕਵਾਇਤ ਪਹਿਲਾਂ ਹੀ ਸ਼ੁਰੂ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਸਥਿਤੀ ਇਹ ਹੈ ਕੇ ਕਿਸੇ ਵੀ ਦੂਜੇ ਦੇਸ਼ ਨਾਲ ਵਪਾਰ ਕਰਨ ਤੋਂ ਪਹਿਲਾਂ ਅਮਰੀਕਾ ਦੀ ਇਜਾਜ਼ਤ ਲੈਣੀ ਪੈ ਰਹੀ ਹੈ ਅਤੇ ਭਾਰਤ ਕਿਸ ਦੇਸ਼ ਨਾਲ ਵਪਾਰ ਕਰੇਗਾ ਜਾਂ ਪੈਟਰੋਲੀਅਮ ਪਦਾਰਥ ਖਰੀਦੇਗਾ ਇਹ ਅਮਰੀਕਾ ਤੈਅ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟ੍ਰੇਡ ਡੀਲ ਜਰੀਏ ਵੱਡਾ ਨੁਕਸਾਨ ਇਹ ਹੈ ਕਿ ਜੋ ਵੀ ਸਮਾਨ ਅਮਰੀਕਾ ਭਾਰਤ ਨੂੰ ਵੇਚੇਗਾ ਉਸ ਲਈ ਭਾਰਤ ਕੋਈ ਟੈਰਿਫ ਨਹੀਂ ਲਗਾ ਸਕਦਾ ਜਿਸ ਨਾਲ ਅਮਰੀਕਾ ਦਾ ਸਮਾਨ ਸਸਤੇ ਵਿਚ ਭਾਰਤ ਆਵੇਗਾ ਜਿਸ ਨਾਲ ਭਾਰਤੀ ਵਪਾਰੀਆਂ ਅਤੇ ਇੰਡਸਟਰੀ ਨੂੰ ਵੱਡੀ ਢਾਹ ਲੱਗੇਗੀ ਜਿਸ ਨਾਲ ਭਾਰਤੀ ਇੰਡਸਟਰੀ ਤਬਾਹ ਹੋ ਜਾਵੇਗੀ ਅਤੇ ਇਨਾਂ ਫੈਕਟਰੀਆਂ ਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰ ਬੇਰੋਜ਼ਗਾਰ ਹੋ ਜਾਣਗੇ। ਇਸ ਤੋਂ ਇਲਾਵਾ ਕਿਸਾਨੀ ਨੂੰ ਵੱਡੀ ਮਾਰ ਪਵੇਗੀ। ਉਥੋਂ ਦੀਆਂ GM crops ਭਾਰਤ ਆਉਣਗੀਆਂ ਜੋ ਇਨਸਾਨੀ ਸਿਹਤ ਲਈ ਬਹੁਤ ਘਾਤਕ ਸਾਬਿਤ ਹੋਣਗੀਆਂ ਅਤੇ ਕਈ ਭਿਅੰਕਰ ਬਿਮਾਰੀਆਂ ਦਾ ਕਾਰਨ ਬਣਨਗੀਆਂ। ਉਨ੍ਹਾਂ ਚਿੰਤਾ ਜਾਹਰ ਕਰਦੇ ਕਿਹਾ ਕਿ ਭਾਰਤੀ ਸਮਾਨ ਜੋ ਅਮਰੀਕਾ ਜਾਵੇਗਾ ਉਸ ਉਤੇ 18 ਪ੍ਰਤੀਸ਼ਤ ਟੈਰਿਫ਼ ਲਗਾ ਕੇ ਜਿੱਥੇ ਭਾਰਤ ਤੋਂ ਅਰਬਾਂ ਰੁਪਏ ਕਮਾਈ ਕਰੇਗਾ ਉਥੇ ਭਾਰਤੀ ਸਮਾਨ ਮਹਿੰਗਾ ਹੋਣ ਕਾਰਨ ਉਸਦੀ ਖਰੀਦ ਪ੍ਰਭਾਵਿਤ ਹੋਵੇਗੀ ਇਸ ਲਈ ਸਾਰੇ ਭਾਰਤ ਵਾਸੀਆਂ ਨੂੰ ਇਸ ਲਈ ਇਕਜੁਟ ਹੋਕੇ ਇਸ ਡੀਲ ਦਾ ਵਿਰੋਧ ਕਰਨਾ ਪਵੇਗਾ ਤਾਂ ਹੀ ਸਰਕਾਰ ਨੂੰ ਇਹ ਡੀਲ ਕਰਨ ਤੋਂ ਰੋਕਿਆਂ ਜਾਂ ਸਕਦਾ ਹੈ, ਵਰਨਾ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਇਸ ਖਿਲਾਫ ਇਕਜੁਟ ਹੋ ਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ।