ਬਿਕਰਮ ਮਜੀਠੀਆਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਘੇਰੀ ਸਰਕਾਰ/ ਮੰਤਰੀ ਹਰਦੀਪ ਮੁੰਡੀਆਂ ’ਤੇ ਲਾਏ ਪੈਸੇ ਠੱਗਣ ਦੇ ਇਲਜ਼ਾਮ

0
1

ਅਕਾਲੀ ਆਗੂ ਬਿਕਰਮ ਸਿੰਘ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸਾਹਨੇਵਾਲ ਤੋਂ ਵਲੰਟੀਅਰ ਮੁਹੰਮਦ ਫੈਜ਼ਲ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਮੰਤਰੀ ਹਰਦੀਪ ਮੁੰਡੀਆਂ ਨੇ ਜ਼ਮੀਨੀ ਵਿਵਾਦ ਦੇ ਹੱਲ ਲਈ ਮੁਹੰਮਦ ਫੈਜਲ ਤੋਂ ਲੱਖਾਂ ਰੁਪਏ ਵਸੂਲ ਕੀਤੇ ਪਰ ਨਾ ਹੀ ਕੰਮ ਕਰਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਬਿਕਰਮ ਮਜੀਠੀਆ ਨੇ ਕਿਹਾ ਕਿ ਮੰਤਰੀ ਮੁੰਡੀਆਂ ਨੇ ਇਹ ਪੈਸੇ ਆਪਣੇ ਓਐਸਡੀ ਰਛਪਾਲ ਸਿੰਘ ਰਾਹੀਂ ਲਏ ਸਨ। ਇਸੇ ਦੌਰਾਨ ਮੁਹੰਮਦ ਫੈਜਲ ਨਾਮ ਦੇ ਸਖਸ਼ ਨੇ ਵੀ ਮੀਡੀਆ ਸਾਹਮਣੇ ਆਪਬੀਤੀ ਬਿਆਨ ਕੀਤੀ।

LEAVE A REPLY

Please enter your comment!
Please enter your name here