ਕਬੱਡੀ ਖਿਡਾਰੀ ਦੇ ਘਰ ਪਹੁੰਚੇ ਮੰਤਰੀ ਬਰਿੰਦਰ ਗੋਇਲ/ ਸਟਾਰ ਖਿਡਾਰੀ ਮਨਦੀਪ ਸਿੰਘ ਬਲਰਾਂ ਦਾ ਸਨਮਾਨ/ ਸਰਕਾਰ ਦੇ ਖੇਡਾਂ ਦੇ ਖੇਤਰ ’ਚ ਕੰਮਾਂ ਦਾ ਕੀਤਾ ਗੁਣਗਾਣ

0
1

ਕੈਬਨਿਟ ਮੰਤਰੀ ਬਰਿੰਦਰ ਗੋਇਲ ਅੱਜ ਸੰਗਰੂਰ ਦੇ ਪਿੰਡ ਬਲਰਾਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਹੋਣਹਾਰ ਕਬੱਡੀ ਖਿਡਾਰੀ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਸੇ ਦੌਰਾਨ ਕੈਬਨਿਟ ਮੰਤਰੀ ਨੇ ਮਨਦੀਪ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਅਤ ਮਨਦੀਪ ਸਿੰਘ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਨੇ ਕਿਹਾ ਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਦੀ ਸਫਲਤਾ ਅੱਜ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਰਾਹੀਂ ਕਿਵੇਂ ਸ਼ੋਹਰਤ ਹਾਸਲ ਕੀਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਹਲਕਾ ਲਹਿਰਾ ਦੇ ਪਿੰਡ ਬਲਰਾਂ ਦੇ ਹੋਣਹਾਰ ਕਬੱਡੀ ਖਿਡਾਰੀ ਮਨਦੀਪ ਸਿੰਘ (ਬੈਸਟ ਰੇਡਰ) ਨੇ ਖੇਡ ਮੈਦਾਨਾਂ ਵਿੱਚ ਆਪਣੀ ਮਿਹਨਤ ਸਦਕਾ ਨਾ ਸਿਰਫ਼ ਪੰਜਾਬ, ਸਗੋਂ ਦੇਸ਼-ਵਿਦੇਸ਼ ਵਿੱਚ ਵੀ ਵੱਡਾ ਨਾਮਣਾ ਖੱਟਿਆ ਹੈ। ਹਾਲ ਹੀ ਵਿੱਚ ਹਲਕਾ ਭੁਲੱਥ ਵਿਖੇ ਹੋਏ ਕਬੱਡੀ ਟੂਰਨਾਮੈਂਟ ਵਿੱਚ ਮਨਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਲੱਖ ਰੁਪਏ ਤੋਂ ਵੱਧ ਦਾ ਨਕਦ ਇਨਾਮ ਅਤੇ ਦੋ ਬੁਲਟ ਮੋਟਰਸਾਈਕਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਕੈਬਨਿਟ ਮੰਤੀਰ ਨੇ ਅੱਗੇ ਕਿਹਾ ਕਿ  ਸਾਨੂੰ ਮਾਣ ਹੈ ਮਨਦੀਪ ਸਿੰਘ ਵਰਗੇ ਖਿਡਾਰੀਆਂ ‘ਤੇ, ਜਿਨ੍ਹਾਂ ਨੇ ਹਲਕਾ ਲਹਿਰਾ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਸਾਡੀ ਸਰਕਾਰ ਖਿਡਾਰੀਆਂ ਦੀ ਹਰ ਸੰਭਵ ਮਦਦ ਕਰੇਗੀ ਤਾਂ ਜੋ ਉਹ ਹੋਰ ਅੱਗੇ ਵਧ ਸਕਣ। ਇਸੇ ਦੌਰਾਨ ਕਬੱਡੀ ਖਿਡਾਰੀ ਮਨਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਕੋਚ ਸਾਹਿਬ ਅਤੇ ਹਲਕੇ ਦੇ ਪਿਆਰ ਨੂੰ ਦਿੰਦਾ ਹਾਂ। ਮੰਤਰੀ ਜੀ ਦੇ ਆਉਣ ਨਾਲ ਮੇਰਾ ਹੌਸਲਾ ਹੋਰ ਵਧਿਆ ਹੈ ਅਤੇ ਮੈਂ ਭਵਿੱਖ ਵਿੱਚ ਪੰਜਾਬ ਦਾ ਨਾਮ ਹੋਰ ਉੱਚਾ ਕਰਨ ਦੀ ਕੋਸ਼ਿਸ਼ ਕਰਾਂਗਾ।”

LEAVE A REPLY

Please enter your comment!
Please enter your name here