ਪੰਜਾਬ ਜਲਾਲਾਬਾਦ ਪੁਲਿਸ ਵੱਲੋਂ 520 ਗਰਾਮ ਹੈਰੋਇਨ ਬਰਾਮਦ/ ਖੇਤਾਂ ’ਚ ਪਈ ਮਿਲੀ ਡਰੋਨ ਰਾਹੀਂ ਸੁੱਟੀ ਹੈਰੋਇਨ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭੀ By admin - April 19, 2026 0 1 Facebook Twitter Pinterest WhatsApp ਜਲਾਲਾਬਾਦ ਪੁਲਿਸ ਨੇ ਬੀਐਸਐਫ ਦੀ ਮਦਦ ਨਾਲ ਸਾਂਝੀ ਕਾਰਵਾਈ ਕਰਦਿਆਂ ਸਰਹੱਦੀ ਪਿੰਡ ਗਹਿਲੇਵਾਲਾ ਦੀ ਢਾਣੀ ਮਾਂਗ ਸਿੰਘ ਦੇ ਖੇਤਾਂ ਵਿਚੋਂ 520 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਖੇਪ ਪਾਕਿਸਤਾਨ ਵਾਲੇ ਪਾਸਿਓ ਡਰੋਨ ਰਾਹੀਂ ਸੁੱਟੀ ਗਈ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਸਰਹੱਦੀ ਇਲਾਕੇ ਵਿਚ ਡਰੋਨ ਗਤੀਵਿਧੀਆਂ ਦੀ ਸੂਚਨਾ ਮਿਲਣ ਬਾਅਦ ਬੀਐਸਐਫ ਦੀ ਮਦਦ ਨਾਲ ਇਲਾਕੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਖੇਤਾਂ ਵਿਚੋਂ ਪੈਕੇਟ ਬਰਾਮਦ ਹੋਇਆ, ਜਿਸ ਦਾ ਵਜ਼ਨ 520 ਗਰਾਮ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਆਢੀ ਮੁਲਕ ਪਾਕਿਸਤਾਨ ਤਰਫੋਂ ਡਰੋਨ ਰਾਹੀਂ ਭਾਰਤ ਵਿੱਚ ਨਸ਼ੇ ਤੇ ਹਥਿਆਰਾਂ ਦੀਆਂ ਲਗਾਤਾਰ ਖੇਪਾਂ ਸੁੱਟੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਬੀਐਸਐਫ ਪੰਜਾਬ ਪੁਲਿਸ ਵੱਲੋਂ ਇਲਾਕੇ ਅੰਦਰ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਤਸਕਰ ਪੁਲਿਸ ਦੇ ਹੱਥੇ ਨਹੀਂ ਚੜੇ ਪਰ ਪੁਲਿਸ ਦਾ ਕਹਿਣਾ ਕਿ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਇਆ ਜਾਏਗਾ ਅਤੇ ਤਸਕਰਾਂ ਦੀ ਭਾਲ ਕੀਤੀ ਜਾਏਗੀ।