ਪੰਜਾਬ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਅੱਡੇ ਦਾ ਪਰਦਾਫਾਸ਼/ ਕਰਿਆਨੇ ਦੀ ਦੁਕਾਨ ਦੀ ਆੜ ’ਚ ਵੇਚ ਰਿਹਾ ਸੀ ਸ਼ਰਾਬ By admin - April 16, 2026 0 1 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਐਕਸਾਈਜ਼ ਵਿਭਾਗ ਦੀ ਮਦਦ ਨਾਲ ਛਾਪੇਮਾਰੀ ਕਰ ਕੇ ਇਸ ਸਖਸ਼ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮ ਦੀ ਪਛਾਣ ਰਿੰਕੂ ਵਜੋਂ ਹੋਈ ਹੈ ਜੋ ਕਰਿਆਨੇ ਦੀ ਦੁਕਾਨ ਦੀ ਆੜ ਹੇਠ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ। ਪੁਲਿਸ ਨੇ ਤਿਬੜੀ ਰੋਡ ਉਤੇ ਸਥਿਤ ਪਿੰਡ ਪਹਾੜਾ ਵਿਖੇ ਛਾਪੇਮਾਰੀ ਕਰ ਕੇ ਦੁਕਾਨ ਵਿਚੋਂ ਦੋ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਮੁਖਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਤਿੱਬੜੀ ਰੋਡ ਉਤੇ ਪਿੰਡ ਪਾਹੜਾ ਨੇੜੇ ਇਕ ਕਰਿਆਨੇ ਦੀ ਦੁਕਾਨ ਤੇ ਇੱਕ ਵਿਅਕਤੀ ਨਜਾਇਜ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਜਿਸ ਤੋਂ ਬਾਅਦ ਸਾਡੀ ਟੀਮ ਵੱਲੋ ਪੁਲਿਸ ਦੀ ਮਦਦ ਨਾਲ ਸਾਂਝੀ ਰੇਡ ਕੀਤੀ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਕਰਿਆਨੇ ਦੀ ਦੁਕਾਨ ਦਾ ਮਾਲਿਕ ਰਿੰਕੂ ਜਿਸਨੇ ਅਪਣੀ ਦੁਕਾਨ ਤੋਂ ਕੁੱਝ ਦੂਰੀ ਤੇ ਸ਼ਰਾਬ ਦੀਆਂ ਬੋਤਲਾਂ ਰਖੀਆਂ ਸਨ ਤੇ ਆਪਣੀ ਦੁਕਾਨ ਤੇ ਗ੍ਰਾਹਕ ਆਉਣ ਤੇ ਇਹ ਦੁਕਾਨਦਾਰ ਇਕ ਇਕ ਕਰ ਕੇ ਬੋਤਲ ਵੇਚਦਾ ਸੀ। ਪੁਲਿਸ ਨੇ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।