ਪੰਜਾਬ ਅਜਨਾਲਾ ’ਚ ਧਾਰਮਿਕ ਸਥਾਨ ’ਤੇ ਅੱਗ/ ਦੋ ਕਾਰਾਂ ਤੇ ਕੀਮਤੀ ਸਮਾਨ ਸੜ ਕੇ ਸੁਆਹ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ By admin - April 16, 2026 0 1 Facebook Twitter Pinterest WhatsApp ਅਜਨਾਲਾ ਸ਼ਹਿਰ ਅੰਦਰ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਇੱਕ ਪੀਰਾਂ ਦੀ ਜਗ੍ਹਾ ’ਤੇ ਚਿਰਾਗ ਤੋਂ ਅੱਗ ਲੱਗਣ ਕਰਕੇ ਸਾਰੀ ਜਗ੍ਹਾਂ ਅਤੇ ਘਰ ਸੜ ਕੇ ਸੁਆਹ ਹੋ ਗਿਆ। ਇਸ ਅੱਗ ਨਾਲ ਦੋ ਗੱਡੀਆਂ ਸਮੇਤ ਹੋਰ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨਾਲ 50 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪੁਲਿਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਨਾਮ ਦੇ ਵਿਅਕਤੀ ਦੀ ਅਜਨਾਲਾ ਵਿੱਚ ਦੁਕਾਨ ਹੈ। ਉਹਨਾਂ ਦੇ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ ਜਿੱਥੇ ਅੱਗ ਲੱਗਣ ਕਰ ਕੇ ਕਾਫੀ ਨੁਕਸਾਨ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਪੀੜਿਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਅੰਦਰ ਪੀਰਾਂ ਦੀ ਜਗ੍ਹਾ ਹੈ ਜਿੱਥੇ ਚਿਰਾਗ ਤੋਂ ਅੱਗ ਲੱਗਣ ਕਰਕੇ ਕਾਫੀ ਜਿਆਦਾ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਿਆ ਕਿ ਘਰ ਦੀ ਪੂਰੀ ਬਿਲਡਿੰਗ ਖਤਮ ਹੋ ਚੁੱਕੀ ਹੈ ਅਤੇ ਉੱਥੇ ਹੀ ਘਰ ਵਿੱਚ ਖੜੀਆਂ ਦੋ ਗੱਡੀਆਂ ਵੀ ਪੂਰੀ ਤਰਹਾਂ ਸੁਆਹ ਹੋ ਗਈਆਂ ਹਨ ਉਹਨਾਂ ਦੱਸਿਆ ਕਿ ਹੁਣ ਤੱਕ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।