ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਲਾਪਤਾ ਬੱਚਾ ਬਰਾਮਦ/ ਟਰੈਫਿਕ ਪੁਲਿਸ ਨੇ ਲੱਭ ਕੇ ਮਾਪਿਆਂ ਹਵਾਲੇ ਕੀਤਾ ਬੱਚਾ

0
1

ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਇੱਕ ਸ਼ਰਧਾਲੂ ਪਰਿਵਾਰ ਲਈ ਉਸ ਵੇਲੇ ਭਾਰੀ ਮੁਸ਼ਕਲ ਖੜ੍ਹੀ ਹੋ ਗਈ, ਜਦੋਂ ਸੰਗਤ ਦੇ ਭਾਰੀ ਇਕੱਠ ਦੇ ਚਲਦਿਆਂ ਉਨ੍ਹਾਂ ਦਾ ਮਾਸੂਮ ਬੱਚਾ ਅਚਾਨਕ ਲਾਪਤਾ ਹੋ ਗਿਆ। ਸਥਾਨਕ ਟ੍ਰੈਫਿਕ ਪੁਲਿਸ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਬੱਚੇ ਨੂੰ ਕੁਝ ਹੀ ਸਮੇਂ ਅੰਦਰ ਸੁਰੱਖਿਅਤ ਲੱਭ ਕੇ ਪਰਿਵਾਰ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਬੱਚਾ ਮਹਿਲਾ ਕਾਂਸਟੇਬਲ ਨੂੰ ਰੋਂਦਾ ਹੋਇਆ ਮਿਲ ਗਿਆ ਸੀ, ਜਿਨ੍ਹਾਂ ਨੇ ਬੱਚੇ ਕੋਲੋਂ ਮਿਲੀ ਜਾਣਕਾਰੀ ਅਤੇ ਪਰਿਵਾਰ ਦੀ ਕਾਰ ਦੇ ਨੰਬਰ ਰਾਹੀਂ ਮਾਪਿਆਂ ਸੰਪਰਕ ਕੀਤਾ। ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਉਪਰਾਲੇ ਲਈ ਧੰਨਵਾਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਰਾਜਵਿੰਦਰ ਸਿੰਘ ਚੀਮਾ ਅਤੇ ਏਐਸਆਈ ਕਪਿਲ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਡਿਊਟੀ ‘ਤੇ ਤੈਨਾਤ ਇੱਕ ਮਹਿਲਾ ਕਾਂਸਟੇਬਲ ਕੋਲ ਇੱਕ ਬੱਚਾ ਰੋਂਦਾ ਹੋਇਆ ਆਇਆ। ਪੁਲਿਸ ਮੁਲਾਜ਼ਮਾਂ ਵੱਲੋਂ ਪਿਆਰ ਨਾਲ ਪੁੱਛਣ ‘ਤੇ ਬੱਚੇ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਤਕਨੀਕੀ ਮਦਦ ਲਈ। ਬੱਚੇ ਕੋਲੋਂ ਮਿਲੀ ਜਾਣਕਾਰੀ ਅਤੇ ਪਰਿਵਾਰ ਦੀ ਕਾਰ ਦੇ ਨੰਬਰ ਰਾਹੀਂ ਡਾਟਾ ਚੈੱਕ ਕਰਕੇ ਪੁਲਿਸ ਨੇ ਤੁਰੰਤ ਮਾਪਿਆਂ ਦਾ ਸੰਪਰਕ ਨੰਬਰ ਹਾਸਲ ਕਰ ਲਿਆ।
ਪਰਿਵਾਰ ਨੇ ਜਤਾਇਆ ਪੁਲਿਸ ਦਾ ਧੰਨਵਾਦ ਸੰਪਰਕ ਹੋਣ ਤੋਂ ਤੁਰੰਤ ਬਾਅਦ ਮਾਪੇ ਮੌਕੇ ‘ਤੇ ਪਹੁੰਚੇ ਅਤੇ ਆਪਣੇ ਜਿਗਰ ਦੇ ਟੁਕੜੇ ਨੂੰ ਸਹੀ-ਸਲਾਮਤ ਦੇਖ ਕੇ ਉਨ੍ਹਾਂ ਦੀ ਜਾਨ ਵਿੱਚ ਜਾਨ ਆਈ। ਪਰਿਵਾਰ ਨੇ ਫ਼ਤਿਹਗੜ੍ਹ ਸਾਹਿਬ ਪੁਲਿਸ, ਖਾਸ ਕਰਕੇ ਏ.ਐਸ.ਆਈ. ਰਾਜਵਿੰਦਰ ਸਿੰਘ ਚੀਮਾ ਅਤੇ ਮਹਿਲਾ ਕਾਂਸਟੇਬਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪੁਲਿਸ ਦੀ ਇਸ ਤਤਪਰਤਾ ਅਤੇ ਮਨੁੱਖੀ ਹਮਦਰਦੀ ਵਾਲੀ ਪਹੁੰਚ ਦੀ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here