ਲਹਿਰਾਗਾਗਾ ਦਾਣਾ ਮੰਡੀ ਦਾ ਪਰਮਿੰਦਰ ਢੀਂਡਸਾ ਵੱਲੋਂ ਦੌਰਾ/ ਕਣਕ ਦੀ ਖਰੀਦ ਨਾ ਹੋਣ ਨੂੰ ਲੈ ਕੇ ਪ੍ਰਗਟਾਈ ਚਿੰਤਾ/ ਦੇਰੀ ਲਈ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

0
2

ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਸੰਗਰੂਰ ਅਧੀਨ ਆਉਂਦੀ ਲਹਿਰਾਗਾਗਾ ਦਾਣਾ ਮੰਡੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਮੰਡੀਆਂ ਵਿਚ ਕਣਕ ਲੈ ਕੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦਾ ਐਨਾ ਮਾੜਾ ਹਾਲ ਕਦੇ ਨਹੀਂ ਹੋਇਆ, ਜਿਹੋ ਜਿਹਾ ਇਸ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਮੀ ਦਾ ਬਹਾਨਾ ਬਣਾ ਕੇ ਖਰੀਦ ਤੋਂ ਟਾਲਾ ਵੱਟ ਰਹੀ  ਹੈ। ਪਰਮਿੰਦਰ ਢੀਂਡਸਾ ਨੇ ਸਰਕਾਰ ਤੋਂ ਮੰਡੀਆਂ ਵਿਚ ਆਈ ਕਣਕ ਦੀ ਤੁਰੰਤ ਖਰੀਦ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ। ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹੈ ਤੇ ਉਸੇ ਦਿਨ ਪੈਸੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ  ਪਰ ਸਚਾਈ ਕੋਹਾਂ ਦੂਰ ਹੈ। ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੇਅਦਬੀ ਬਿਲ ਦੇ ਹੱਕ ’ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ।

LEAVE A REPLY

Please enter your comment!
Please enter your name here