ਪੰਜਾਬ ਬਠਿੰਡਾ ’ਚ ਮੀਡੀਆ ਨੂੰ ਮੁਖਾਤਬ ਹੋਏ ਐਚਐਸ ਫੁਲਕਾ/ ਪੰਜਾਬੀਆਂ ਨੂੰ ਵਿਸਾਖੀ ਦਿਹਾੜੇ ਦੀਆਂ ਵਧਾਈਆਂ/ ਪੰਜਾਬ ਦੇ ਭਲੇ ਲਈ ਸਿਆਸਤ ’ਚ ਮੁੜਨ ਦਾ ਦਾਅਵਾ By admin - April 14, 2026 0 1 Facebook Twitter Pinterest WhatsApp ਬੀਤੇ ਦਿਨੀਂ ਭਾਜਪਾ ਵਿਚ ਸ਼ਾਮਲ ਹੋਏ ਸੀਨੀਅਰ ਵਕੀਲ ਐਚਐਸ ਫੁਲਕਾ ਅੱਜ ਬਠਿੰਡਾ ਦੇ ਕਸਬਾ ਮੌੜ ਵਿਖੇ ਪਹੁੰਚੇ, ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬੀਆਂ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਆਪਣੇ ਸੰਬੋਧਨ ਵਿਚ ਐਚਐਸ ਫੁਲਕਾ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਲੀਂਹਾਂ ਉਤੇ ਲਿਆਉਣ ਲਈ ਸਿਆਸਤ ਵਿਚ ਆਏ ਹਨ। ਬੇਅਦਬੀ ਬਿੱਲ ਬਾਰੇ ਉਨ੍ਹਾਂ ਕਿਹਾ ਕਿ ਪੁਰਾਣੇ ਬੇਅਦਬੀਆਂ ਦੇ ਕੇਸ ਪੰਜਾਬ ਵਿਚੋਂ ਬਾਹਰ ਟਰਾਸਫਰ ਹੋ ਰਹੇ ਹਨ, ਜਿਨ੍ਹਾਂ ਨੂੰ ਸਰਕਾਰ ਸੁਪਰੀਮ ਕੋਰਟ ਵਿਚ ਚੈਲਿੰਜ ਨਹੀਂ ਕਰ ਰਹੀ, ਜਿਸ ਤੋਂ ਸਰਕਾਰ ਦੀ ਮਨਸ਼ਾ ਜਾਹਰ ਹੁੰਦੀ ਹੈ। ਉਨ੍ਹਾਂ ਕਿਹ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾਉਣਾ ਚਾਹੁੰਦੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਵਿਧਾਇਕ ਬਨਣ ਉਪਰੰਤ ਕੈਬਨਿਟ ਮੰਤਰੀ ਤੱਕ ਬਣੇ ਸਨ ਪਰ 1984 ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ ਉਨਾਂ ਨੂੰ ਰਾਜਨੀਤੀ ਛੱਡਣੀ ਪਈ ਸੀ ਕਿਉਂਕਿ ਬਾਹ ਐਸੋਸੀਏਸ਼ਨ ਵੱਲੋਂ ਉਨਾਂ ਨੂੰ 1984 ਦੇ ਕੇਸ ਲੜਨ ਜਾਂ ਰਾਜਨੀਤੀ ਕਰਨ ਲਈ ਆਖਿਆ ਗਿਆ ਸੀ ਇਸ ਲਈ ਉਹਨਾਂ ਵੱਲੋਂ 1984 ਦੇ ਦੰਗਿਆਂ ਵਿੱਚ ਸ਼ਾਮਿਲ ਕਾਤਲਾਂ ਨੂੰ ਸਜ਼ਾ ਦਵਾਉਣ ਲਈ ਰਾਜਨੀਤੀ ਨੂੰ ਅਲਵਿਦਾ ਆਖਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ 1984 ਦੇ ਬਹੁਤੇ ਕਾਤਲਾਂ ਨੂੰ ਸਜ਼ਾ ਹੋ ਚੁੱਕੀ ਹੈ ਤਾਂ ਉਹਨਾਂ ਵੱਲੋਂ ਹੁਣ ਪੰਜਾਬ ਨੂੰ ਮੁੜ ਲੀਹ ਤੇ ਲੈ ਕੇ ਆਉਣ ਲਈ ਰਾਜਨੀਤੀ ਵਿੱਚ ਕਦਮ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਉਨਾਂ ਸਮਾਂ ਮੁੜ ਤਰੱਕੀ ਦੀ ਰਾਹ ਤੇ ਨਹੀਂ ਲਿਆਇਆ ਜਾ ਸਕਦਾ ਜਿੰਨਾ ਸਮਾਂ ਕੇਂਦਰ ਤਾਲਮੇਲ ਨਾ ਬੈਠੇ ਇਸ ਲਈ ਉਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਉਹ ਭਾਜਪਾ ਰਾਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਗੇ।