ਪਟਿਆਲਾ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ; ਹਥਿਆਰ ਲਹਿਰਾਉਣ ਦੀ ਵੀਡੀਓ ਵਾਇਰਲ

0
17

ਪਟਿਆਲਾ ਸ਼ਹਿਰ ਅੰਦਰ ਗੁੱਡਾਗਰਦੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਪਹਿਲੀ ਘਟਨਾ ਸ਼ਹਿਰ ਦੇ ਵਾਈਪੀਐਸ ਰੋਡ ਤੋਂ ਸਾਹਮਣੇ ਆਈ ਐ, ਜਿੱਥੇ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਸ਼ਰੇਆਮ ਮਾੜ-ਧਾੜ ਹੋਈ। ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ, ਜਿਸ ਵਿਚ ਨੌਜਵਾਨ ਹੱਥਾਂ ਵਿਚ ਹਥਿਆਰ ਲੈ ਕੇ ਇਕ-ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ। ਦੂਜੀ ਘਟਨਾ ਨੇੜਲੇ ਸ਼ਹਿਰ ਰਾਜਪੁਰਾ ਤੋਂ ਸਾਹਮਣੇ ਆਈ ਐ। ਇਸ ਵਿਚ ਵੀ ਨੌਜਵਾਨ ਸ਼ਰੇਆਮ ਬਾਜ਼ਾਰ ਵਿਚ ਹਥਿਆਰ ਲੈ ਕੇ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਨੇ।

ਉਧਰ ਅਜਿਹੀਆਂ ਘਟਨਾਵਾਂ ਕਾਰਨ ਜਿੱਥੇ ਲੋਕਾਂ ਅੰਦਰ ਦਹਿਸ਼ਤ ਪਾਈ ਜਾ  ਰਹੀ ਐ, ਉੱਥੇ ਹੀ ਪੁਲਿਸ ਪ੍ਰਸ਼ਾਸਨ ਦੀ ਮੁਸ਼ਤੈਦੀ ਤੇ ਵੀ ਸਵਾਲ ਖੜ੍ਹੇ ਹੋ ਗਏ ਨੇ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਲਰਟ ਤੇ ਦੱਸਿਆ ਰਿਹਾ ਐ, ਇਸ ਦੇ ਬਾਵਜੂਦ ਸ਼ਰੇਅਮ ਵਾਪਰ ਰਹੀਆਂ ਘਟਨਾਵਾਂ ਨੇ ਪੁਲਿਸ ਦੀ ਮੁਸ਼ਤੈਦੀ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ  ਅਨਸਰਾਂ ਖਿਲਾਫ ਸਖਤੀ ਦੀ ਮੰਗ ਕੀਤੀ ਐ ਤਾਂ ਜੋ ਗੁੰਡਾ ਅਨਸਰਾਂ ਦੇ ਦਿਲ ਵਿਚ ਪੁਲਿਸ ਦਾ ਡਰ ਪੈਦਾ ਕੀਤਾ ਜਾ ਸਕੇ।

LEAVE A REPLY

Please enter your comment!
Please enter your name here