ਫਿਰੋਜ਼ਪੁਰ ਪੁਲਿਸ ਵੱਲੋਂ ਪਿਸਟਲ ਸਮੇਤ ਵਿਦਿਆਰਥੀ ਕਾਬੂ; ਪਿਸਟੌਲ ਬੈਗ ’ਚ ਪਾ ਕੇ ਸਕੂਲ ਪਹੁੰਚਿਆ ਸੀ ਵਿਦਿਆਰਥੀ; ਪੁਲਿਸ ਨੂੰ ਗਲਤ ਅਨਸਰਾਂ ਦੇ ਹੱਥੇ ਚੜ੍ਹਣ ਦਾ ਸ਼ੱਕ

0
55

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਦੇ ਸਕੂਲ ਵਿਚ ਇਕ ਵਿਦਿਆਰਥੀ ਕੋਲੋਂ ਪਿਸਟਲ ਮਿਲਣ ਦੀ ਖਬਰ ਐ। ਜਾਣਕਾਰੀ ਅਨੁਸਾਰ 12ਵੀਂ ਜਮਾਤ ਵਿਚ ਪੜ੍ਹਦਾ ਅਰਸ਼ਦੀਪ ਆਪਣੇ ਬੈਗ ਵਿਚ ਪਿਸਟਲ ਪਾ ਕੇ ਸਕੂਲ ਪਹੁੰਚਿਆ ਸੀ। ਇਸ ਦੀ ਭਿਣਕ ਪੈਣ ਤੇ ਸਕੂਲ ਸਟਾਫ ਨੇ ਪਿਸਟਲ ਕਬਜੇ ਵਿਚ ਲੈ ਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਵਿਦਿਆਰਥੀ ਦੇ ਪਾਕਿਸਤਾਨ ਆਧਾਰਤ ਗਲਤ ਅਨਸਰਾਂ ਹੱਥੇ ਚੜ੍ਹਣ ਦੀ ਸ਼ੱਕ ਐ ਜੋ ਉਸ ਨੂੰ ਹਥਿਆਰ ਇਧਰੋ-ਉਧਰ ਭੇਜਣ ਲਈ ਦਿੰਦੇ ਹੋ ਸਕਦੇ ਨੇ। ਪੁਲਿਸ ਨੇ ਵਿਦਿਆਰਥੀ ਨੂੰ ਹਿਰਾਸਤ ਵਿਚ ਲਾ ਕੇ ਪੁਛਗਿੱਛ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here