ਪੰਜਾਬ ਤਰਨ ਤਾਰਨ ’ਚ ਆਪ ਆਗੂ ’ਤੇ ਫੁੱਟਿਆ ਕਿਸਾਨਾਂ ਦਾ ਗੁੱਸਾ; ਹਲਕਾ ਇੰਚਾਰਜ ਸੋਨੀਆ ਮਾਨ ਖਿਲਾਫ ਕੀਤੀ ਨਾਅਰੇਬਾਜ਼ੀ By admin - October 10, 2025 0 49 Facebook Twitter Pinterest WhatsApp ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਕਸਬਾ ਝਬਾਲ ਵਿਖੇ ਆਪ ਦੀ ਹਲਕਾ ਇੰਚਾਰਜ ਸੋਨੀਆ ਮਾਨ ਅਤੇ ਥਾਣਾ ਲੋਪੋਕੇ ਦੇ ਐਸਐਚਓ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਐ ਕਿ ਹਲਕਾ ਇੰਚਾਰਜ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਪਿੰਡ ਚੋਗਾਵਾ ਵਿਖੇ ਇਕ ਕਿਸਾਨ ਨਾਲ ਧੱਕਾ ਕਰ ਰਹੀ ਐ। ਉਨ੍ਹਾਂ ਕਿਹਾ ਕਿ ਇਸ ਬਾਰੇ ਜਥੇਬੰਦੀ ਨੇ ਉਚ ਅਧਿਕਾਰੀਆਂ ਤਕ ਪਹੁੰਚ ਕ ਕੇ ਇਨਸਾਫ ਮੰਗਿਆ ਸੀ ਪਰ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਐ। ਉਨ੍ਹਾਂ ਕਿਹਾ ਕਿ ਜੇਕਰ ਆਪ ਆਗੂ ਸੋਨੀਆ ਮਾਨ ਖਿਲਾਫ ਜਾਂਚ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਏਕਤਾ ਸੰਘਰਸ਼ ਦੇ ਸੂਬਾ ਜਨਰਲ ਸਕੱਤਰ ਦਿਲਬਾਗ ਸਿੰਘ ਦਰਾਜਕੇ ਨੇ ਦੱਸਿਆ ਕਿ ਥਾਣਾ ਲੋਪੋਕੇ ਐਸਐਚਓ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਸਾਹਮਣੇ ਐਸਐਚਓ ਦੇ ਖਿਲਾਫ ਪਹਿਲੀ ਅਕਤੂਬਰ ਨੂੰ ਧਰਨਾ ਲਗਾਉਣ ਦੀ ਕਾਲ ਦਿੱਤੀ ਸੀ ਜੋ ਪਿੰਡ ਚੋਗਾਵਾਂ ਦੇ ਇਕ ਕਿਸਾਨ ਦੀ ਫ਼ਸਲ ਸੱਤਾਧਾਰੀ ਧਿਰ ਦੀ ਸ਼ਹਿ ਨਾਲ ਕੁੱਝ ਲੋਕਾਂ ਵਲੋਂ ਵੱਡੀ ਗਈ ਸੀ। ਉਕਤ ਕਿਸਾਨ ਨੇ ਇਹ ਫ਼ਸਲ ਨੇ ਖੁਦ ਬੀਜੀ ਇਸ ਬੀਜੀ ਫ਼ਸਲ ਬਾਰੇ ਪ੍ਰਸਾਸ਼ਨ ਦੇ ਸਾਰੇ ਅਧਿਕਾਰੀਆ ਨੂੰ ਪਤਾ ਸੀ ਪਰ ਫੇਰ ਵੀ ਕਿਸਾਨ ਦੀ ਫ਼ਸਲ ਸਰਕਾਰ ਦੀ ਮਿਲੀ ਭੁਗਤ ਨਾਲ ਐੱਸ ਐੱਚ ਓ ਲੋਪੋਕੇ ਵੱਲੋ ਨਾਲ ਪ੍ਰਾਈਵੇਟ ਗੱਡੀਆ ਖੜ੍ਹ ਕੇ ਕਿਸਾਨ ਦੀ ਫ਼ਸਲ ਧੱਕੇ ਨਾਲ ਵੱਢ ਲਈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਦੋਂ ਸਾਰੇ ਉੱਚ ਅਧਿਕਾਰੀਆ ਨਾਲ ਰਾਬਤਾ ਕਾਇਮ ਕੀਤਾ ਪਰ ਭਰੋਸੇ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਥਾਣੇ ਦੇ ਬਾਹਰ ਰੋਸ ਜਾਹਰ ਕੀਤਾ ਸੀ। ਇਸੇ ਦੌਰਾਨ ਦੂਜੀ ਧਿਰ ਦੇ ਮੁਲਜਮ ਨੇ ਆਪਣਾ ਟਰੈਕਟਰ ਤੇ ਸਵਾਰ ਹੋ ਕੇ ਅਤੇ ਦੋ ਕਾਰਾ ਵਿੱਚ ਹਥਿਆਰਾ ਸਮੇਤ ਧਰਨੇ ਤੇ ਬੈਠ ਕਿਸਾਨਾਂ ਮਜਦੂਰਾਂ ਉੱਪਰ ਟਰੈਕਟਰ ਚੜ੍ਹਾ ਦਿੱਤਾ ਸੀ। ਪੁਲਿਸ ਵਲੋ ਫੇਰ ਵੀ ਟਾਲ ਮਟੋਲ ਕਰਨ ਤੋ ਬਾਅਦ ਰਾਤ 01:00AM ਵਜੇ ਦੋਸ਼ੀ ਤੇ ਮਕਦਮਾ ਨੰਬਰ 238 ਧਾਰਾ 307 ਵਿੱਚ ਦਿੱਤਾ ਜਾਂਦਾ ਜੋ ਹੁਣ ਹਲਕਾ ਇੰਚਾਰਜ ਸੋਨੀਆ ਮਾਨ ਵਲੋ ਸਿਆਸੀ ਦਬਾਅ ਪਾ ਕੇ ਇਸ ਮਕੱਦਮੇ ਵਿੱਚੋ ਪੁਲਿਸ ਵਲੋ ਰੈਸਟ ਕੀਤੇ ਤਿੰਨ ਦੋਸ਼ੀ ਸਮੇਤ ਕਾਰ ਛੁਡਵਾ ਦਿੱਤੇ ਜਾਂਦੇ ਅਤੇ ਉਸ ਤੋ ਬਾਅਦ ਵੀ ਸੋਨੀਆ ਮਾਨ ਆਪਣੇ ਸਿਆਸੀ ਰਸੂਕ ਕਰ ਕੇ ਆਪਣੇ ਵਰਕਾ ਕਰਕੇ ਜਥੇਬੰਦੀ ਦੇ ਮੈਂਬਰਾ ਨੂੰ ਧਮਕਾਇਆ ਜਾ ਰਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੋਨੀਆ ਮਾਨ ਦੀ ਜਾਚ ਹੁਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਜਲਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਇਹ ਰੋਸ ਪਰਤ ਦਰਸ਼ਨ ਪੂਰੇ ਪੰਜਾਬ ਵਿੱਚ ਹੋਣਗੇ।