ਫਰੀਦਕੋਟ ਦੇ ਵਿਧਾਇਕ ਵੱਲੋਂ ਪ੍ਰਧਾਨ ਮੰਤਰੀ ਦੀ ਫੇਰੀ ਦਾ ਸਵਾਗਤ; ਪੰਜਾਬ ਦੇ ਰੁਕੇ ਫੰਡ ਤੇ ਰਾਹਤ ਪੈਕੇਜ ਐਲਾਨਣ ਦੀ ਕੀਤੀ ਮੰਗ

0
31

 

ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਸਵਾਗਤ ਕੀਤਾ ਐ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਹੜ੍ਹਾਂ ਦੇ ਝੰਬੇ ਪੰਜਾਬ ਦੇ ਅਟਕੇ ਫੰਡ ਤੇ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ ਐ ਤਾਂ ਜੋ ਪੰਜਾਬ ਦੇ ਹੜ੍ਹ ਪੀੜਤਾਂ ਦਾ ਮੁੜ ਵਸੇਬਾ ਕੀਤਾ ਜਾ ਸਕੇ।
ਇਸ ਸਬੰਧੀ ਵੀਡੀਓ ਬਿਆਨ ਜਾਰੀ ਕਰਦਿਆਂ ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਉਹ ਸੂਬਾ ਹੈ ਜਿਸਨੇ ਦੇਸ਼ ਦੀ ਆਜ਼ਾਦੀ ਚ ਵਡਾ ਯੋਗਦਾਨ ਪਾਇਆ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਚ ਹਰੀ ਕ੍ਰਾਂਤੀ ਲਿਆਉਣ ‘ਚ ਪੰਜਾਬ ਵਾਸੀਆਂ ਦਾ ਆਹਿਮ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਹੜ੍ਹਾਂ ਕਾਰਨ ਵੱਡੀ ਤ੍ਰਾਸਦੀ ਝੱਲ ਰਿਹਾ ਹੈ ਅਤੇ ਅਜਿਹੇ ਵਿਚ ਪ੍ਰਧਾਨ ਮੰਤਰੀ ਨੂੰ ਚਾਹੀਦਾ ਸੀ ਕਿ ਪੰਜਾਬ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਰੁਕੇ ਫੰਡਾਂ ਨੂੰ ਰਿਲੀਜ਼ ਕਰਨ ਦਾ ਐਲਾਨ ਕਰਦੇ ਪਰ ਜੇਕਰ ਨਹੀਂ ਕੀਤਾ ਤਾਂ ਅੱਜ ਪੰਜਾਬ ਫੇਰੀ ਦੌਰਾਨ ਇਹ ਐਲਾਨ ਕਰਕੇ ਜਾਣ ਨਾਲ ਹੀ ਪੰਜਾਬ ਲਈ ਵੱਡੇ ਰਾਹਤ ਫੰਡ ਦਾ ਐਲਾਨ ਕਰਨ ਤਾਂ ਜੋ ਪੰਜਾਬ ਦੇ ਜਖਮਾਂ ਤੇ ਕੁੱਝ ਮੱਲ੍ਹਮ ਲਗਾਉਣ ਦਾ ਜਰੀਆਂ ਬਣ ਸਕਣ।

LEAVE A REPLY

Please enter your comment!
Please enter your name here