ਪੰਜਾਬ ਲੁਧਿਆਣਾ ’ਚ ਆਟੋ ਸਵਾਰ ਔਰਤ ਨਾਲ ਲੁੱਟ ਦੀ ਕੋਸ਼ਿਸ਼; ਔਰਤ ਨੇ ਆਟੋ ’ਚੋਂ ਬਾਹਰ ਲਟਕ ਕੇ ਬਚਾਈ ਜਾਨ; ਲੋਕਾਂ ਨੇ ਕੁਟਾਪਾ ਚਾੜ੍ਹ ਕੀਤਾ ਪੁਲਿਸ ਹਵਾਲੇ By admin - September 9, 2025 0 24 Facebook Twitter Pinterest WhatsApp ਲੁਧਿਆਣਾ ਵਿੱਚ ਦਿਨ-ਦਿਹਾੜੇ ਆਟੋ ਵਿੱਚ ਬੈਠੀ ਇੱਕ ਔਰਤ ਨਾਲ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਔਰਤ ਜਲੰਧਰ ਬਾਈਪਾਸ ਤੋਂ ਫਿਲੌਰ ਜਾਣ ਲਈ ਆਟੋ ਵਿੱਚ ਬੈਠੀ ਸੀ। ਇਸ ਦੌਰਾਨ ਆਟੋ ਚਾਲਕ ਅਤੇ ਉਸਦਾ ਸਾਥੀ ਨੇ ਉਸ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਔਰਤ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਔਰਤ ਨੇ ਆਟੋ ਦੇ ਬਾਹਰ ਲਟਕ ਕੇ ਲੋਕਾਂ ਦਾ ਧਿਆਨ ਖਿੱਚਿਆ, ਜਿਸ ਤੋਂ ਬਾਅਦ ਸੜਕ ਤੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਸੜਕ ਤੇ ਚੱਲ ਰਹੇ ਕਾਰ ਸਵਾਰਾਂ ਨੇ ਆਟੋ ਦਾ ਪਿੱਛਾ ਕਰ ਕੇ ਉਸ ਨੂੰ ਘੇਰ ਲਿਆ। ਲੋਕਾਂ ਨੇ ਦੋਵਾਂ ਨੂੰ ਕਾਬੂ ਕਰ ਕੇ ਛਿੱਤਰ-ਪਰੇਡ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜਾਣਕਾਰੀ ਅਨੁਸਾਰ ਔਰਤ ਨੇ ਪਹਿਲਾਂ ਰੌਲਾ ਪਾ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਆਵਾਜ਼ ਬਾਹਰ ਨਾਲ ਪਹੁੰਚ ਸਕੀ ਤਾਂ ਉਹ ਹਿੰਮਤ ਕਰਕੇ ਆਟੋ ਦੇ ਬਾਹਰ ਲਟਕ ਗਈ ਅਤੇ ਉੱਚੀ ਆਵਾਜ਼ ਵਿੱਚ ਚੀਕਣਾ ਸ਼ੁਰੂ ਕਰ ਦਿੱਤੀ। ਔਰਤ ਦੀ ਚੀਕਾਂ ਸੁਣ ਕੇ ਸੜਕ ਤੇ ਚੱਲ ਰਹੇ ਵਾਹਨ ਚਾਲਕਾਂ ਨੇ ਆਟੋ ਦਾ ਪਿੱਚਾ ਕੀਤਾ ਅਤੇ ਟਾਈਗਰ ਸਫਾਰੀ ਨੇੜੇ ਆਟੋ ਨੂੰ ਘੇਰ ਲਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਵੇਂ ਦੋਸ਼ੀਆਂ ਪਹਿਲਾਂ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿੱਛ ਸ਼ੁਰੂ ਕਰ ਦਿੱਤੀ ਐ। ਇਸ ਘਟਨਾ ਨਾਲ ਇੱਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋਏ ਹਨ। ਲੋਕਾਂ ਨੇ ਅਜਿਹੇ ਲੋਕਾਂ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਤਾਂ ਜੋ ਕੋਈ ਅੱਗੇ ਤੋਂ ਅਜਿਹੀ ਹਰਕਤ ਦੀ ਹਿੰਮਤ ਨਾ ਕਰ ਸਕੇ।