ਪੰਜਾਬ ਪਟਨਾ ਸਾਹਿਬ ਨੂੰ ਧਮਕੀ ਬਾਰੇ ਬੋਲੇ ਗਿਆਨੀ ਰਘਬੀਰ ਸਿੰਘ; ਸਰਕਾਰ ਤੋਂ ਅਜਿਹੇ ਅਨਸਰਾਂ ਖਿਲਾਫ਼ ਸਖ਼ਤੀ ਦੀ ਕੀਤੀ ਮੰਗ By admin - September 9, 2025 0 23 Facebook Twitter Pinterest WhatsApp ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਤਖਤ ਸ੍ਰੀ ਪਟਨਾ ਸਾਹਿਬ ਬਾਰੇ ਆਈ ਧਮਕੀ ਮੇਲ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਐ। ਮੀਡੀਆ ਦੇ ਸਵਾਲਾ ਦੇ ਜਵਾਬ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਹਿਲਾਂ ਅਜਿਹੀ ਹੀ ਧਮਕੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਆਈ ਸੀ ਅਤੇ ਹੁਣ ਸ੍ਰੀ ਪਟਨਾ ਸਾਹਿਬ ਨੂੰ ਆਰਡੀਐਕਸ ਨਾਲ ਉਡਾ ਦੇਣ ਦੀ ਮੇਲ ਆਈ ਐ ਜੋ ਅਤੀ ਮੰਦਭਾਗਾ ਐ। ਉਨ੍ਹਾਂ ਕਿਹਾ ਕਿ ਸੱਚਖੰਡ ਹਰਿਮੰਦਰ ਸਾਹਿਬ ਬਾਰੇ ਆਈ ਧਮਕੀ ਮਾਮਲੇ ਵਿਚ ਕੁੱਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਪਰ ਅਜਿਹੀਆਂ ਧਮਕੀਆਂ ਪਿਛੇ ਕਿਸ ਦਾ ਦਿਮਾਗ ਐ, ਇਸ ਬਾਰੇ ਸੱਚਾਈ ਸਾਹਮਣੇ ਨਹੀਂ ਆਈ। ਉਨ੍ਹਾਂ ਸਰਕਾਰ ਤੋਂ ਅਜਿਹੀਆਂ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ।