ਪੰਜਾਬ ਸਿੱਖਿਆ ਮੰਤਰੀ ਬੈਂਸ ਵੱਲੋਂ ਸਕੂਲਾਂ ਦੀ ਸਫਾਈ ’ਚ ਮਦਦ ਅਪੀਲ; ਨੰਗਲ ਦੇ ਸਰਕਾਰੀ ਸਕੂਲ ’ਚ ਖੁਦ ਕਹੀ ਫੜ ਕੇ ਕੀਤੀ ਸਫਾਈ By admin - September 8, 2025 0 3 Facebook Twitter Pinterest WhatsApp ਭਾਰੀ ਬਰਸਾਤਾਂ ਤੋਂ ਬਾਅਦ ਪੰਜਾਬ ਦੇ ਸਕੂਲ ਮੁੜ ਖੁਲ੍ਹਣ ਜਾ ਰਹੇ ਨੇ ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬੀਆਂ ਨੂੰ ਭਾਵੁਕ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀ ਸਾਫ-ਸਫਾਈ ਵਿਚ ਮਦਦ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਬੰਦ ਰਹਿਣ ਕਾਰਨ ਸਕੂਲਾਂ ਅੰਦਰ ਸਾਫ ਸਫਾਈ ਦਾ ਕਾਫੀ ਜ਼ਿਆਦਾ ਲੋੜ ਐ। ਗਰਾਊਂਡਾ ਅੰਦਰ ਘਾਹ ਉੱਗ ਆਇਆ ਐ ਕਮਰਿਆਂ ਅੰਦਰ ਵੀ ਕੀਟ-ਪਤੰਗਿਆ ਦੀ ਭਰਮਾਰ ਐ। ਇਸ ਲਈ ਸਕੂਲਾਂ ਦੀ ਵਿਸ਼ੇਸ਼ ਸਾਫ ਸਫਾਈ ਦੀ ਜ਼ਰੂਰਤ ਐ। ਇਸ ਕੰਮ ਵਿਚ ਜੇਕਰ ਸਥਾਨਕ ਵਾਸੀ ਕੁੱਝ ਸਮਾਂ ਕੱਢ ਕੇ ਸਹਿਯੋਗ ਦੇ ਦੇਣ ਤਾਂ ਪ੍ਰਸ਼ਾਸਨ ਦਾ ਕੰਮ ਸੌਖਾ ਹੋ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਨੰਗਲ ਦੇ ਸਰਕਾਰੀ ਸਕੂਲ ਅੰਦਰ ਕਹੀ ਫੜ ਕੇ ਖੁਦ ਸਫਾਈ ਕੀਤੀ। ਦੱਸਣਯੋਗ ਐ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਮੀਂਹਾਂ ਕਾਰਨ ਕਈ ਦਿਨਾਂ ਤੋਂ ਬੰਦ ਪਏ ਹਨ। ਇਹ ਸਕੂਲ ਭਲਕੇ 9 ਤਰੀਕ ਨੂੰ ਖੁਲ੍ਹਣ ਜਾ ਰਹੇ ਨੇ, ਜਿਸ ਦੇ ਚਲਦਿਆਂ ਸਿੱਖਿਆ ਮੰਤਰੀ ਨੇ ਅੱਜ ਸਕੂਲਾਂ ਦੇ ਸਟਾਫ ਨੂੰ ਸਕੂਲਾਂ ਅੰਦਰ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਸੀ ਤਾਂ ਜੋ ਸਕੂਲਾਂ ਅੰਦਰ ਲੋੜੀਂਦੀ ਸਾਫ ਸਫਾਈ ਦੇ ਪ੍ਰਬੰਧ ਕੀਤੇ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਅੰਦਰ ਸਾਡੇ-ਤੁਹਾਡੇ ਬੱਚੇ ਹੀ ਪੜ੍ਹਣ ਲਈ ਆਉਣਗੇ ਅਤੇ ਜੇਕਰ ਬਰਸਾਤਾਂ ਦੇ ਚਲਦਿਆਂ ਆਏ ਵਿਗਾੜਾਂ ਨੂੰ ਸਹੀ ਨਾ ਕੀਤਾ ਗਿਆ ਤਾਂ ਬੱਚਿਆਂ ਨੂੰ ਦਿੱਕਤ ਹੋ ਸਕਦੀ ਐ, ਜਿਸ ਦੇ ਚਲਦਿਆਂ ਅੱਜ ਸਕੂਲਾਂ ਅੰਦਰ ਸਾਫ ਸਫਾਈ ਦੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਐ, ਵਿਚ ਸਾਰੇ ਪੰਜਾਬ ਵਾਸੀਆਂ ਨੂੰ ਕੁੱਝ ਸਮਾਂ ਕੱਢ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਐ। ਇਸ ਦੌਰਾਨ ਸਿੱਖਿਆ ਮੰਤਰੀ ਨਾਲ ਮੌਜੂਦ ਪਾਰਟੀ ਵਰਕਰਾਂ ਨੇ ਵੀ ਸਕੂਲ ਦੇ ਗਰਾਊਡ ਨੂੰ ਘਾਹ ਖੋਤਰ ਦੇ ਸਾਫ ਕੀਤਾ ਅਤੇ ਇਹ ਕਾਰਜ ਹੋਰਨਾਂ ਸਕੂਲਾਂ ਅੰਦਰ ਵੀ ਨੇਪਰੇ ਚਾੜਣ ਦੀ ਵਚਨਵੱਧਤਾ ਪ੍ਰਗਟਾਈ।