ਪੰਜਾਬ ਗਿੱਦੜਬਾਹਾਂ ਪਹੁੰਚੇ ਬਾਸਕਿਟ ਬਾਲ ਟੀਮ ਕੈਪਟਨ ਪਾਲਪ੍ਰੀਤ ਸਿੰਘ; ਬਾਸਕਿਟ ਬਾਲ ਗਰਾਊਂਡ ਪਹੁੰਚਣ ’ਤੇ ਹੋਇਆ ਭਰਵਾਂ ਸੁਆਗਤ By admin - September 5, 2025 0 4 Facebook Twitter Pinterest WhatsApp ਭਾਰਤੀ ਬਾਸਕਿਟ ਬਾਲ ਟੀਮ ਦੇ ਕਪਤਾਨ ਪਾਲਪ੍ਰੀਤ ਸਿੰਘ ਅੱਜ ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿਖੇ ਪਹੁੰਚੇ। ਉਨ੍ਹਾਂ ਦੀ ਆਮਦ ਮੌਕੇ ਖਿਡਾਰੀਆਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਲਪ੍ਰੀਤ ਨੇ ਕਿਹਾ ਕਿ ਉਸਨੂੰ ਭਾਰਤੀ ਟੀਮ ਦੇ ਕੈਪਟਨ ਬਣਨ ’ਤੇ ਬਹੁਤ ਖੁਸ਼ੀ ਹੈ। ਨਸ਼ੇ ਨੂੰ ਲੈ ਕੇ ਉਨ੍ਹਾਂ ਕਿਹਾ ਕੀ ਪੰਜਾਬ ਨੂੰ ਐਨੇ ਹੀ ਨਿਸ਼ਾਨਾ ਬਣਾ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਨਸ਼ੇ ਦੀ ਬੁਰਾਈ ਬਾਕੀ ਸੂਬਿਆਂ ਵਿਚ ਵੀ ਐ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਸਖਤ ਮਿਹਨਤ ਦਾ ਫਲ ਹਰ ਹਾਲਤ ਵਿਚ ਮਿਲਦਾ ਐ, ਇਸ ਲਈ ਨੌਜਵਾਨਾਂ ਨੰ ਅੱਗੇ ਵਧਣ ਲਈ ਸਖਤ ਮਿਹਨਤ ਜ਼ਰੂਰ ਕਰਨੀ ਚਾਹੀਦੀ ਐ। ਦੱਸਣਯੋਗ ਐ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਛੋਟੇ ਜਿਹੇ ਪਿੰਡ ਕੋਠੇ ਸੁਰਗਾਪੁਰੀ ਦੇ ਜੰਮਪਲ ਪਾਲਪ੍ਰੀਤ ਸਿੰਘ ਨੇ ਆਪਣੀ ਮਿਹਨਤ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਐ। ਉਨ੍ਹਾਂ ਨੇ 2010 ਵਿਚ ਬਾਸਕਿਟ ਬਾਲ ਖੇਡਣਾ ਸ਼ੁਰੂ ਕੀਤਾ ਸੀ ਅਤੇ ਆਪਣੀ ਸਖਤ ਮਿਹਨਤ ਸਦਕਾ ਉਹ ਭਾਰਤੀ ਬਾਸਕਿਟ ਬਾਲ ਟੀਮ ਦੇ ਕੈਪਟਨ ਬਣਨ ਵਿਚ ਸਫਲ ਹੋਏ ਹਨ। ਅੱਜ ਉਨ੍ਹਾਂ ਦਾ ਗਿੱਦੜਬਾਹਾ ਬਾਸਕਿਟ ਬਾਲ ਗਰਾਊਂਡ ਵਿੱਚ ਪਹੁੰਚਣ ਤੇ ਖਿਡਾਰੀਆਂ ਵਲੋਂ ਭਰਮਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਾਲਪ੍ਰੀਤ ਨੇ ਖਿਡਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।