ਪੰਜਾਬ ਕਪੂਰਥਲਾ ਦੇ ਮੰਡ ਖੇਤਰ ਪਹੁੰਚੇ ਗਾਇਕ ਆਰ ਨੈਤ; ਹੜ੍ਹ ਪੀੜਤਾਂ ਦੀ ਮਦਦ ਲਈ ਭੇਂਟ ਕੀਤੀ ਰਾਹਤ ਸਮੱਗਰੀ By admin - September 2, 2025 0 5 Facebook Twitter Pinterest WhatsApp ਪੰਜਾਬ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਜਨ-ਜੀਵਨ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਐ, ਉੱਥੇ ਹੀ ਪੀੜਤਾਂ ਦੀ ਮਦਦ ਲਈ ਵੱਡੀ ਗਿਣਤੀ ਲੋਕ ਵੀ ਅੱਗੇ ਆ ਰਹੇ ਨੇ। ਇਸੇ ਤਹਿਤ ਪੰਜਾਬੀ ਗਾਇਕ ਆਰ ਨੈਤ ਅੱਜ ਕਪੂਰਥਲਾ ਦੇ ਮੰਡ ਖੇਤਰ ਵਿਚ ਪੈਂਦੇ ਭੁਲੱਥ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਾਇਕ ਆਰ ਨੈਤ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਾਲਾਤ ਬਹੁਤ ਮਾੜੇ ਨੇ ਅਤੇ ਇੱਥੇ ਲੋਕਾਂ ਦੀ ਹਾਲਤ ਵੇਖੀ ਨਹੀਂ ਜਾਂਦੀ। ਉਨ੍ਹਾਂ ਲੋਕਾਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।