ਪੰਜਾਬ ਫਰੀਦਕੋਟ ’ਚ ਬਾਰਿਸ਼ ਨਾਲ ਢਹਿ-ਢੇਰੀ ਦੋ ਮੰਜ਼ਿਲਾਂ ਮਕਾਨ; ਮਲਬੇ ਹੇਠਾਂ ਦੱਬਿਆ ਸਾਮਾਨ, ਪਸ਼ੂਆਂ ਦੇ ਵੀ ਲੱਗੀਆਂ ਸੱਟਾਂ; ਸਮਾਂ ਰਹਿੰਦੇ ਬਾਹਰ ਨਿਕਲਣ ਕਾਰਨ ਪਰਿਵਾਰ ਦਾ ਬਚਾਅ By admin - September 1, 2025 0 5 Facebook Twitter Pinterest WhatsApp ਫਰੀਦਕੋਟ ਦੇ ਬਾਬਾ ਫਰੀਦ ਨਗਰ ਵਿਖੇ ਬਰਸਾਤ ਦੇ ਚਲਦਿਆਂ ਦੋ ਮੰਜ਼ਿਲਾਂ ਮਕਾਨ ਢਹਿ-ਢੇਰੀ ਹੋ ਗਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ ਪਰ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਅਤੇ ਪਸ਼ੂਆਂ ਵੀ ਜਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਸ ਘਰ ਵਿਚ ਸੁਰਜੀਤ ਸਿੰਘ ਨਾਮ ਦੇ ਵਿਅਕਤੀ ਪਰਿਵਾਰ ਸਮੇਤ ਰਹਿ ਰਿਹਾ ਐ। ਪਰਿਵਾਰ ਨੇ ਘਰ ਅੰਦਰ ਕੁੱਝ ਪਸ਼ੂ ਵੀ ਰੱਖੇ ਹੋਏ ਸਨ ਜਦਕਿ ਪਰਿਵਾਰ ਘਰ ਦੀ ਉਪਰਲੀ ਮੰਜਲ ਦੇ ਰਹਿੰਦਾ ਐ। ਘਟਨਾ ਵੇਲੇ ਪਰਿਵਾਰ ਘਰ ਤੋਂ ਬਾਹਰ ਸੀ, ਜਿਸ ਦੇ ਚਲਦਿਆਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਇਸ ਹਾਦਸੇ ਵਿਚ ਘਰ ਦਾ ਸਾਰਾ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ ਐ ਅਤੇ ਪਸ਼ੂਆਂ ਦੇ ਵੀ ਸੱਟਾਂ ਲੱਗੀਆਂ ਨੇ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ ਐ। ਪਰਿਵਾਰਕ ਮੈਂਬਰਾਂ ਅਤੇ ਸਥਾਕਕ ਵਾਸੀਆਂ ਦੇ ਦੱਸਣ ਮੁਤਾਬਕ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਕਾਰਨ ਘਰ ਚ ਤਰੇੜਾਂ ਅਉਣੀਆ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਇਹ ਵਾਕਿਆ ਪੇਸ਼ ਆਇਆ ਹੈ। ਹਾਲਾਂਕਿ ਘਰ ਦੀ ਦੂਜੀ ਮੰਜ਼ਿਲ ਤੇ ਰਹਿ ਰਿਹਾ ਪਰਿਵਾਰ ਮਕਾਨ ਦੇ ਡਿੱਗਣ ਦੇ ਅਹਿਸਾਸ ਹੋਣ ਕਾਰਨ ਪਹਿਲੋਂ ਹੀ ਬਾਹਰ ਨਿਕਲ ਚੁਕਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਅੰਦਰ ਪਿਆ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋਇਆ ਉੱਥੇ ਹੀ ਮਕਾਨ ਵੀ ਪੂਰੀ ਤਰ੍ਹਾਂ ਦੇ ਨਾਲ ਢਹਿ ਗਿਆ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।