ਪੰਜਾਬ ਵਿੱਚ ਆਏ ਹੜ੍ਹਾਂ ਨਾਲ ਪਿੰਡਾਂ ਵਿੱਚ ਭਿਆਨਕ ਰੂਪ ਦੇਖਣ ਨੂੰ ਮਿਲ ਰਹੇ ਹਨ। ਲੋਕ ਘਰੋਂ ਬੇਘਰ ਹੋ ਚੁੱਕੇ ਨੇ ਅਤੇ ਉਹਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਪਾਣੀ ਦੀ ਮਾਰ ਨਾਲ ਮਕਾਨ ਡਿੱਗ ਰਹੇ ਨੇ, ਘਰਾਂ ਨੂੰ ਤਰੇੜਾਂ ਆ ਗਈਆਂ ਹਨ। ਪੰਜਾਬ 75% ਆਬਾਦੀ ਹੜਾਂ ਦੀ ਮਾਰ ਝੱਲ ਰਹੀ ਹੈ ਤੇ ਇਸ ਆਫ਼ਤ ਨਾਲ ਵੱਡੀ ਪੱਧਰ ’ਤੇ ਜਿੱਥੇ ਫ਼ਸਲਾਂ ਦੇ ਖਾਤਮੇ ਹੋਣ ਦੇ ਨਾਲ ਲੋਕਾਂ ਦੇ ਪਸ਼ੂ ਤੇ ਹੋਰ ਜਾਨਵਰ ਵੀ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਕਿਸਾਨ ਆਗੂ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਫੇਲ੍ਹ ਸਾਬਤ ਹੋਈ ਹੈ ਤੇ ਸਿਰਫ਼ ਖਬਰਾਂ ਰਾਹੀਂ ਹੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਐ।
ਮੁੱਖ ਮੰਤਰੀ ਮਾਨ ਦੇ ਪਿਛਲੇ ਹੜ੍ਹਾਂ ਦੌਰਾਨ ਦਿੱਤੇ ਬਿਆਨ ਮੁਰਗੀਆਂ, ਬੱਕਰੀਆਂ ਦੇ ਪੈਸੇ ਦੇਣ ਹਾਸੋਹੀਣੀ ਬਿਆਨਾਂ ਵਾਂਗ ਹੀ ਸਿਰਫ਼ ਹਨ ਤੇ ਅੱਜ ਵੀ ਹੜਾਂ ਵਿੱਚ ਫ਼ਸੇ ਲੋਕਾਂ ਲਈ ਰੈਸਕਿਉ ਦਾ ਕੰਮ ਕਿਸਾਨ ਮਜ਼ਦੂਰ ਜਥੇਬੰਦੀਆਂ, ਸਿੱਖ ਸੰਸਥਾਵਾਂ , ਫੈਡਰੇਸ਼ਨਾਂ, ਪੱਤਰਕਾਰ ਭਾਈਚਾਰਾ ਤੇ ਆਮ ਲੋਕ ਘਰਾਂ ਵਿੱਚੋਂ ਨਿਕਲ ਕੇ ਨੌਜਵਾਨ ਵੱਡੀ ਪੱਧਰ ਤੇ ਪਸ਼ੂਆਂ ਦੇ ਚਾਰੇ, ਦਵਾਈਆਂ ਦਾ ਪ੍ਰਬੰਧ ਕਰ ਰਹੇ ਹਨ ਤੇ ਸਰਕਾਰ ਦੇ ਨੁਮਾਇੰਦੇ ਸਿਰਫ਼ ਫੋਟੋਆਂ ਖਿਚਾਉਣ ਤੱਕ ਹੀ ਸੀਮਤ ਹਨ।