ਪੰਜਾਬ ਤਰਨ ਤਾਰਨ ’ਚ ਬਿਜਲੀ ਤਾਰਾਂ ਦੀ ਲਪੇਟ ਆਉਣ ਕਾਰਨ ਮੌਤ; ਢਿੱਲੀਆਂ ਹਾਈ ਵੋਲਟੇਜ਼ ਤਾਰਾਂ ਕਾਰਨ ਵਾਪਰੀ ਘਟਨਾ; ਪਰਿਵਾਰ ਨੇ ਬਿਜਲੀ ਮਹਿਕਮੇ ਖਿਲਾਫ ਕੀਤੀ ਨਾਅਰੇਬਾਜ਼ੀ By admin - September 1, 2025 0 5 Facebook Twitter Pinterest WhatsApp ਤਰਨ ਤਾਰਨ ਦੇ ਪਿੰਡ ਚੁਤਾਵਾ ਵਿਖੇ ਇਕ 40 ਸਾਲਾ ਸਖਸ਼ ਦੀ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰ ਮੌਤ ਹੋਣ ਦੀ ਖਬਰ ਐ। ਮ੍ਰਿਤਕ ਦੀ ਪਛਾਣ ਜੱਸਾ ਸਿੰਘ ਵਜੋਂ ਹੋਈ ਐ, ਜੋ ਤਿੰਨ ਬੱਚਿਆਂ ਦਾ ਬਾਪ ਸੀ ਅਤੇ ਮਿਹਨਤ ਮਜਦੂਰੀ ਕਰ ਕੇ ਪਰਿਵਾਰ ਪਾਲ ਰਿਹਾ। ਪਰਿਵਾਰ ਦੇ ਦੱਸਣ ਮੁਤਾਬਕ ਤੇਜ਼ ਮੀਂਹ ਦੇ ਚਲਦਿਆਂ ਘਰ ਦੀ ਛੱਤ ਚੋਣ ਲੱਗ ਪਈ ਸੀ। ਜੱਸਾ ਸਿੰਘ ਘਰ ਦੀ ਛੱਤ ਤੇ ਮਿੱਟੀ ਪਾ ਰਿਹਾ ਸੀ ਕਿ ਅਚਾਨਕ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਬਿਜਲੀ ਮਹਿਕਮੇ ਖਿਲਾਫ ਨਾਅਰੇਬਾਜ਼ੀ ਕੀਤੀ। ਪਰਿਵਾਰ ਦੇ ਇਲਜਾਮ ਐ ਕਿ ਉਹ ਢਿੱਲੀਆਂ ਤਾਰਾਂ ਬਾਰੇ ਬਿਜਲੀ ਮਹਿਕਮੇ ਨੂੰ ਕਈ ਵਾਰ ਕਹਿ ਚੁੱਕੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰ ਨੇ ਬਿਜਲੀ ਮਹਿਕਮੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਵਰਤਿਆ ਜਦ ਭਾਰੀ ਬਾਰਿਸ਼ ਹੋਣ ਕਾਰਨ ਜੱਸਾ ਸਿੰਘ ਦੇ ਸਾਰੇ ਕੋਠੇ ਚੋਣ ਲੱਗ ਪਏ ਸਨ ਤਾਂ ਜੱਸਾ ਸਿੰਘ ਆਪਣੇ ਕੋਠੇ ਤੇ ਮਿੱਟੀ ਪਾਉਣ ਲਈ ਚੜ੍ਹਿਆ ਤਾਂ ਏਕੇਦਮ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਹ ਕੋਠੇ ਤੋਂ ਥੱਲੇ ਡਿੱਗ ਪਿਆ। ਲੋਕਾਂ ਨੇ ਉਸ ਨੂੰ ਚੁੱਕ ਕੇ ਮਿੱਟੀ ਵਿੱਚ ਦੱਬਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਪਹਿਲਾਂ ਵੀ ਦੋ ਵਾਰ ਇਹਨਾਂ ਤਾਰਾਂ ਦੀ ਲਪੇਟ ਵਿੱਚ ਛੋਟੇ ਬੱਚੇ ਆ ਚੁੱਕੇ ਹਨ ਪਰ ਉਹਨਾਂ ਦੀ ਜ਼ਿੰਦਗੀ ਬਚ ਗਈ ਸੀ ਪਰ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਏ ਸਨ ਪਰ ਹੁਣ ਇਹਨਾਂ ਤਾਰਾ ਕਾਰਨ ਜੱਸਾ ਸਿੰਘ ਦੀ ਮੌਤ ਹੋ ਗਈ ਹੈ।