ਪੰਜਾਬ ਮੁਕਤਸਰ ’ਚ ਢਾਬਾਂ ਮਾਲਕ ਨੇ ਵੈਸ਼ਨੂੰ ਗ੍ਰਾਹਕ ਨੂੰ ਭੇਜਿਆ ਨੋਨਵੇਜ ਖਾਣਾ/ ਗ੍ਰਾਹਕ ਨੇ ਸਵੀਗੀ ਰਾਹੀਂ ਆਨਲਾਈਨ ਦਿੱਤਾ ਸੀ ਆਰਡਰ/ ਢਾਬਾ ਮਾਲਕ ਨੇ ਮੁਆਫੀ ਮੰਗ ਕੇ ਛੁਡਾਇਆ ਖਹਿੜਾ By admin - June 11, 2025 0 128 Facebook Twitter Pinterest WhatsApp ਮੁਕਤਸਰ ਵਿਚ ਸਵੀਗੀ ਤੋਂ ਆਨਲਾਈਨ ਖਾਣਾ ਆਰਡਰ ਕਰਨ ਵਾਲੇ ਇਕ ਗ੍ਰਾਹਕ ਨੂੰ ਢਾਬਾ ਮਾਲਕਾਂ ਵੱਲੋਂ ਸਾਦੇ ਭੋਜਣ ਦੀ ਥਾਂ ਨੋਨਵੇਜ ਭੇਜਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਮਮਤਾ ਨਾਮ ਦੀ ਮਹਿਲਾ ਨੇ ਸਵੀਗੀ ਰਾਹੀਂ ਆਰਡਰ ਦੇ ਕੇ ਆਲੂ ਮਟਰ, ਕੜੀ ਪਕੌੜਾ, ਰੋਟੀਆਂ ਤੇ ਰਾਇਤਾ ਆਰਡਰ ਕੀਤਾ ਸੀ ਪਰ ਜਦੋਂ ਖਾਣੇ ਦੀ ਡਲਿਵਰੀ ਆਈ ਤਾਂ ਮਹਿਲਾ ਖਾਣਾ ਵੇਖ ਕੇ ਹੈਰਾਨ ਰਹਿ ਗਈ। ਢਾਬਾ ਮਾਲਕਾਂ ਨੇ ਸਾਦੇ ਭੋਜਣ ਦੀ ਥਾਂ ਨੋਨਵੇਜ ਮੀਟ ਭੇਜ ਦਿੱਤਾ ਸੀ। ਗ੍ਰਾਹਕ ਨੇ ਇਸ ਬਾਰੇ ਸਬੰਧਤ ਢਾਬੇ ਨਾਲ ਸੰਪਰਕ ਕੀਤਾ ਪਰ ਢਾਬਾ ਮਾਲਕਾਂ ਨੇ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਮੀਡੀਆ ਟੀਮ ਮੌਕੇ ਤੇ ਪਹੁੰਚੀ ਤਾਂ ਢਾਂਬਾ ਮਾਲਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਗ੍ਰਾਹਕ ਤੋਂ ਮੁਆਫੀ ਮੰਗ ਕੇ ਜਾਨ ਛੁਡਾਉਣੀ ਪਈ। ਗ੍ਰਾਹਕ ਦੇ ਦੱਸਣ ਮੁਤਾਬਕ ਇਸ ਨੇ ਜ਼ਿੰਦਗੀ ਵਿਚ ਕਦੇ ਵੀ ਨੋਨਵੇਜ ਨਹੀਂ ਖਾਂਦਾ ਪਰ ਢਾਬਾ ਮਾਲਕਾਂ ਵੱਲੋਂ ਮੀਟ ਭੇਜਣ ਬਾਅਦ ਉਸ ਨੂੰ ਬਹੁਤ ਮਾੜਾ ਮਹਿਸੂਸ ਹੋਇਆ ਐ। ਗ੍ਰਾਹਕ ਨੇ ਸਵੀਗੀ ਕੰਪਨੀ ਕੋਲ ਵੀ ਸ਼ਿਕਾਇਤ ਕੀਤੀ ਐ।