Uncategorized ਫਿਰੋਜ਼ਪੁਰ ’ਚ ਕਬੱਡੀ ਮੈਚ ਦੌਰਾਨ ਚੱਲੀਆਂ ਗੋਲੀਆਂ/ ਜੀਜੇ ਨੇ ਸਾਲੇ ’ਤੇ ਚਲਾਈਆਂ ਗੋਲੀਆਂ/ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ By admin - May 15, 2025 0 5 Facebook Twitter Pinterest WhatsApp ਫਿਰੋਜ਼ਪੁਰ ਅੰਦਰ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਜੀਜੇ ਨੇ ਸਾਲੇ ’ਤੇ ਗੋਲੀਆਂ ਚਲਾ ਦਿੱਤੀਆਂ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਜਵਾਈ ਵੱਲੋਂ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸਨੂੰ ਲੈ ਕੇ ਉਨ੍ਹਾਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕਤੀ ਪਰ ਉਹ ਬਾਜ਼ ਨਹੀਂ ਆ ਰਿਹਾ ਸੀ। ਇਸੇ ਦੌਰਾਨ ਪਿੰਡ ਕਮਾਲਾ ਮਿੱਡੂ ਅਤੇ ਬੱਗੂ ਵਾਲਾ ਵਿਚਕਾਰ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ, ਜਿੱਥੇ ਉਨ੍ਹਾਂ ਦੇ ਜਵਾਈ ਨੇ ਆਪਣੇ ਸਾਲੇ ਜਗਰਾਜ ਸਿੰਘ ਅਤੇ ਬੱਚੇ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਜਗਰਾਜ ਸਿੰਘ ਦੇ ਚਾਰ ਗੋਲੀਆਂ ਲੱਗੀਆਂ ਅਤੇ ਬੱਚੇ ਦੇ ਕੰਨ ਕੋਲੋਂ ਦੀ ਗੋਲੀ ਖਹਿ ਕੇ ਲੰਘ ਗਈ ਐ। ਜਗਰਾਜ ਸਿੰਘ ਜਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਹੈ ਜਿਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।