ਪੰਜਾਬ ਫਿਰੋਜ਼ਪੁਰ ਪੁਲਿਸ ਗੋਲੀਕਾਡ ਦੇ ਦੋਸ਼ੀਆਂ ਦਾ ਐਨਕਾਊਟਰ; ਸੁਨਿਆਰੇ ’ਤੇ ਗੋਲੀਆਂ ਚਲਾ ਕੇ ਹੋਏ ਸੀ ਫਰਾਰ; ਨਾਕੇਬੰਦੀ ’ਚ ਭੱਜਦੇ ਨੂੰ ਜ਼ਖਮੀ ਹਾਲਤ ’ਚ ਕੀਤਾ ਕਾਬੂ By admin - August 16, 2025 0 31 Facebook Twitter Pinterest WhatsApp ਫਿਰੋਜ਼ਪੁਰ ਪੁਲਿਸ ਨੇ ਸੁਨਿਆਰੇ ਦੇ ਦੁਕਾਨ ਤੇ ਗੋਲੀਆਂ ਚਲਾ ਕੇ ਭੱਜੇ ਲੁਟੇਰਿਆਂ ਦਾ ਐਨਕਾਊਂਟਰ ਕੀਤਾ ਐ। ਪੁਲਿਸ ਨੇ ਮੁਲਜਮਾਂ ਦੀ ਪਛਾਣ ਕਰ ਕੇ ਨਾਕੇਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮਾਂ ਨੇ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮਾਂ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਐ। ਦੱਸਣਯੋਗ ਐ ਕਿ ਬੀਤੇ ਦਿਨੀ ਜੀਰਾ ਸ਼ਹਿਰ ਵਿੱਚ ਅਣਪਛਾਤੇ ਲੁਟੇਰੇ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ। ਪੁਲਿਸ ਨੇ ਨੇ ਲੁਟੇਰਿਆਂ ਦੀ ਪਛਾਣ ਕਰ ਕੇ ਨਾਕਾਬੰਦੀ ਕੀਤੀ। ਜਦੋਂ ਪੁਲਿਸ ਨੇ ਪਲਸਰ ਮੋਟਰਸਾਈਕਲ ਤੇ ਆਉਂਦੇ ਲੁਟੇਰਿਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਮੋਟਰਸਾਈਕਲ ਤੋਂ ਡਿੱਗ ਪਏ ਅਤੇ ਡਿੱਗਦੇ ਸਾਰ ਹੀ ਉਹਨਾਂ ਨੇ ਪੁਲਿਸ ਉੱਪਰ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਇੱਕ ਦੇ ਲੱਤ ਵਿੱਚ ਕੋਈ ਵੱਜੀ ਅਤੇ ਦੂਸਰਾ ਮੋਟਰਸਾਈਕਲ ਡਿੱਗਣ ਕਾਰਨ ਜ਼ਖਮੀ ਹੋ ਗਿਆ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਐਸ ਐਸ ਪੀ ਫਿਰੋਜਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਤੀਸਰੇ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ।