ਪੰਜਾਬ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰ ਦਿਲਰਾਜ ਉਦੇ; ਰਿਲੀਜ਼ ਹੋਣ ਵਾਲੀ ਫਿਲਮ ਜ਼ੋਰਾ ਦੀ ਸਫਲਤਾ ਲਈ ਕੀਤੀ ਅਰਦਾਸ By admin - August 8, 2025 0 22 Facebook Twitter Pinterest WhatsApp ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਦਿਲਰਾਜ ਉਦੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਫਿਲਮ ਜ਼ੋਰਾ ਦੀ ਸਫਲਤਾ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦਿਆ ਐਕਟਰ ਦਿਲਰਾਜ ਉਦੇ ਨੇ ਦਸਿਆ ਕਿ ਉਨ੍ਹਾਂ ਦੀ ਫਿਲਮ ਜੋਰਾ ਭਲਕੇ ਰਿਲੀਜ ਹੋਣ ਜਾ ਰਹੀ ਹੈ ਜਿਸਦੀ ਸਫਲਤਾ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਆਸ਼ੀਰਵਾਦ ਲੈਣ ਪਹੁੰਚ ਹਾਂ ਅਤੇ ਵਾਹਿਗੁਰੂ ਅੱਗੇ ਇਹੀ ਅਰਦਾਸ ਐ ਕਿ ਉਹ ਸਾਡੀ ਮਿਹਨਤ ਨੂੰ ਫਲ ਬਖਸ਼ਣ ਅਤੇ ਫਿਲਮ ਦਰਸ਼ਕਾ ਦੀ ਕਚਿਹਰੀ ਵਿਚ ਪਸੰਦ ਕੀਤੀ ਜਾਵੇ।