ਮਾਨਸਾ ’ਚ ਨਾਲਾਬਿਗ ਲੜਕੀ ਨਾਲ ਜਬਰ ਜਨਾਹ; ਸ਼ੈਲਰ ਮਾਲਕ ਨੇ ਬਹਾਨੇ ਨਾਲ ਬੁਲਾ ਕੇ ਅੰਜ਼ਾਮ ਦਿੱਤੀ ਘਟਨਾ; 2 ਔਰਤਾਂ ਸਮੇਤ 5 ਜਣਿਆਂ ਖਿਲਾਫ਼ ਮਾਮਲਾ ਦਰਜ

0
104

ਮਾਨਸਾ ਸ਼ਹਿਰ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 45 ਸਾਲਾ ਸ਼ੈਲਰ ਮਾਲਕ ਵੱਲੋਂ 14 ਸਾਲਾਂ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਦਿੱਤੀ ਸ਼ਿਕਾਇਤ ਮੁਤਾਬਕ ਪੀੜਤਾਂ ਨੂੰ ਗੁਆਢ ਵਿਚ ਰਹਿੰਦੀ ਔਰਤ ਨੇ ਮਹਿੰਦੀ ਲਗਵਾਉਣ ਬਹਾਨੇ ਘਰ ਬੁਲਾਇਆ ਸੀ ਜਿੱਥੇ ਭੀਮ ਨਾਮ ਦੇ ਸ਼ੈਲਰ ਮਾਲਕ ਨੇ ਜਬਰ ਜਨਾਹ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਚੁੱਕ ਰਹਿਣ ਲਈ ਮਜਬੂਰ ਕੀਤਾ ਗਿਆ। ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾ ਉਪਰ 2 ਔਰਤਾ ਸਮੇਤ 5 ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ
ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਪੜੋਸੀ ਵਿੱਚ ਰਹਿੰਦੀ ਔਰਤ ਵੱਲੋਂ ਕੁਝ ਦਿਨ ਪਹਿਲਾ ਮਹਿੰਦੀ ਲਗਵਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ ਜਿੱਥੇ ਉਹਨਾਂ ਦੀ ਲੜਕੀ ਦੇ ਨਾਲ ਸ਼ੈਲਰ ਮਾਲਕ (ਭੀਮ) ਵੱਲੋਂ ਜ਼ਬਰਦਸਤੀ ਬਲਾਤਕਾਰ ਕੀਤਾ ਗਿਆ ਅਤੇ ਲੜਕੀ ਨੂੰ ਧਮਕੀਆਂ ਦਿੰਦੇ ਰਹੇ ਕਿ ਜੇਕਰ ਕਿਸੇ ਕੋਲ ਦੱਸਿਆ ਤਾਂ ਉਸਨੂੰ ਜਾਨੋਂ ਮਾਰ ਦੇਣਗੇ। ਉਹਨਾਂ ਦੱਸਿਆ ਕਿ ਹਫਤਾ ਪਹਿਲਾਂ ਹੀ ਉਹਨਾਂ ਨੂੰ ਇਸ ਮਾਮਲੇ ਸਬੰਧੀ ਪਤਾ ਲੱਗਾ ਤਾਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਿੱਤੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਤੇ ਅੱਜ ਹਸਪਤਾਲ ਵਿੱਚ ਲੜਕੀ ਦਾ ਮੈਡੀਕਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਮਾਨਸਾ ਸ਼ਹਿਰ ਦੇ ਵਿੱਚ ਇੱਕ ਗਿਰੋਹ ਹੈ ਜੋ ਸੋਸ਼ਲ ਮੀਡੀਏ ਤੇ ਨਾਬਾਲਗ ਭੋਲੀਆਂ ਭਾਲੀਆਂ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਅੱਗੇ ਵੱਡੇ ਲੋਕਾਂ ਦੇ ਕੋਲ ਪੇਸ਼ ਕਰ ਰਹੇ ਹਨ ਅਤੇ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਉਧਰ ਕਿਸਾਨ ਆਗੂਆਂ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਨਾਬਾਲਗ ਬੱਚੀ ਨਾਲ ਕੀਤੇ ਗਏ ਬਲਾਤਕਾਰ ਮਾਮਲੇ ਵਿੱਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
ਦੂਜੇ ਪਾਸੇ ਮਾਨਸਾ ਥਾਣਾ ਸਿਟੀ 2 ਪੁਲਿਸ ਨੇ ਪੀੜਿਤ ਲੜਕੀ ਦੇ ਬਿਆਨਾਂ ਉਪਰ 2 ਔਰਤਾਂ ਸਮੇਤ 5 ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐਸਐਚਓ ਸਿਟੀ 2 ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਵੱਖ ਵੱਖ ਧਾਰਾ ਅਧੀਨ ਮਾਮਲਾ ਦਰਜ ਕਰਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਆਰੋਪੀ ਦੀ ਤਲਾਸ਼ ਜਾਰੀ ਹੈ।

LEAVE A REPLY

Please enter your comment!
Please enter your name here