ਅੰਮ੍ਰਿਤਸਰ ’ਚ ਮੰਦਰ ਦੇ ਪੁਜਾਰੀ ਤੇ ਸ਼ਰਧਾਲੂ ਨਾਲ ਕੁੱਟਮਾਰ; ਹਿੰਦੂ ਸੰਗਠਨਾਂ ਨੇ ਮੰਗੀ ਕਾਰਵਾਈ, ਪੁਲਿਸ ਕਰ ਰਹੀ ਜਾਂਚ

0
30

ਅੰਮ੍ਰਿਤਸਰ ਦੇ ਮਾਡਲ ਟਾਊਨ ਇਲਾਕੇ ਅੰਦਰ ਸਥਿਤ ਮਾਲਟੋਨ ਮੰਦਰ ਅੰਦਰ ਪੁਜਾਰੀ ਅਤੇ ਸ਼ਰਧਾਲੂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਐ। ਕੁੱਟਮਾਰ ਦੀ ਘਟਨਾ ਸੀਸੀਟੀਵੀ  ਕੈਮਰੇ ਵਿਚ ਕੈਦ ਹੋ ਗਈ ਐ। ਉਧਰ ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਅੰਦਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਐ। ਜਥੇਬੰਦੀਆਂ ਨੇ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਮਿਲੀ ਜਾਣਕਾਰੀ ਅਨੁਸਾਰ, ਕਿਸੇ ਗੱਲ ਨੂੰ ਲੈ ਕੇ ਮੰਦਿਰ ਵਿੱਚ ਆਏ ਕੁਝ ਸ਼ਰਧਾਲੂਆਂ ਅਤੇ ਪੰਡਿਤਾਂ ਵਿਚ ਤਕਰਾਰ ਹੋਈ, ਜੋ ਵੇਖਦੇ ਹੀ ਵੇਖਦੇ ਹੱਥੋਪਾਈ ਵਿੱਚ ਬਦਲ ਗਈ। ਝਗੜੇ ਦੌਰਾਨ ਇੱਕ ਹੋਰ ਪੰਡਿਤ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੁੱਸੇ ਵਿੱਚ ਭਰੇ ਸ਼ਰਧਾਲੂਆਂ ਨੇ ਉਸ ਪੰਡਿਤ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਉਸ ਨੂੰ ਚਪੇੜਾਂ ਵੀ ਮਾਰੀਆਂ।
ਇਸ ਘਟਨਾ ਨੂੰ ਲੈ ਕੇ ਮੰਦਿਰ ਪ੍ਰਬੰਧਕ ਅਸ਼ਨੀਲ ਮਹਾਰਾਜ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਦਿਰ ਆਉਣ ਵਾਲੇ ਹਰ ਵਿਅਕਤੀ ਦੀ ਇੱਜ਼ਤ ਹੋਣੀ ਚਾਹੀਦੀ ਹੈ, ਚਾਹੇ ਉਹ ਸ਼ਰਧਾਲੂ ਹੋਵੇ ਜਾਂ ਪੰਡਿਤ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਦੀ ਹੈ ਅਤੇ ਮੰਦਿਰ ਦੇ ਪਵਿੱਤਰ ਮਾਹੌਲ ’ਤੇ ਨਕਾਰਾਤਮਕ ਅਸਰ ਪੈਂਦਾ ਹੈ।
ਅਸ਼ਨੀਲ ਮਹਾਰਾਜ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਜਿੰਨ੍ਹਾਂ ਲੋਕਾਂ ਨੇ ਹਿੰਸਕ ਵਿਹਾਰ ਕੀਤਾ ਹੈ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਸਮੇਂ ਮੰਦਿਰ ਪ੍ਰਬੰਧਨ ਵੱਲੋਂ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here