ਤਰਨ ਤਾਰਨ ’ਚ ਸਤਲੁਜ ਦਰਿਆ ਨੇ ਵਧਾਈ ਚਿੰਤਾ; ਹਰੀਕੇ ਤੋਂ ਛੱਡੇ ਪਾਣੀ ਕਾਰਨ ਲੋਕ ਘਰ ਛੱਡਣ ਲਈ ਮਜਬੂਰ

0
23

ਹਰੀਕੇ ਦਰਿਆ ਤੋਂ ਛੱਡੇ ਗਏ ਪਾਣੀ ਤੋਂ ਬਾਅਦ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਇਸੇ ਤਹਿਤ ਹੀ ਇਸ ਪਾਣੀ ਕਾਰਨ ਕਿਸਾਨਾਂ ਦੀਆਂ ਵੱਡੇ ਪੱਧਰ ਤੇ ਫਸਲਾਂ ਖਰਾਬ ਹੋ ਗਈਆਂ ਸਨ ਜਿੰਨਾਂ ਦਾ ਜਾਇਜ਼ਾ ਲੈਣ ਅੱਜ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਜਿਨਾਂ ਕਿਸਾਨਾਂ ਦੇ ਘਰ ਇਸ ਪਾਣੀ ਵਿੱਚ ਡੁੱਬ ਚੁੱਕੇ ਹਨ ਉਹਨਾਂ ਨੂੰ ਅਤੇ ਜਿੰਨਾ ਕਿਸਾਨਾਂ ਦੀਆਂ ਫਸਲਾਂ ਇਸ ਪਾਣੀ ਕਾਰਨ ਖਰਾਬ ਹੋ ਚੁੱਕੀਆਂ ਹਨ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਸਰਕਾਰ ਤੋਂ ਬੰਨ੍ਹ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਤਾਂ ਜੋ ਨੁਕਸਾਨ ਨੂੰ ਘਟਾਇਆ ਜਾ ਸਕੇ।
ਦੱਸਣਯੋਗ ਐ ਕਿ ਹਰੀਕੇ ਦਰਿਆ ਤੋਂ ਛੱਡੇ ਗਏ ਪਾਣੀ ਤੋਂ ਬਾਅਦ ਸਤਲੁਜ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਇਸੇ ਤਹਿਤ ਹੀ ਇਸ ਪਾਣੀ ਕਾਰਨ ਕਿਸਾਨਾਂ ਦੀਆਂ ਵੱਡੇ ਪੱਧਰ ਤੇ ਫਸਲਾਂ ਖਰਾਬ ਹੋ ਗਈਆਂ ਸਨ ਜਿੰਨਾਂ ਦਾ ਜਾਇਜ਼ਾ ਲੈਣ ਅੱਜ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਜਿਨਾਂ ਕਿਸਾਨਾਂ ਦੇ ਘਰ ਇਸ ਪਾਣੀ ਵਿੱਚ ਡੁੱਬ ਚੁੱਕੇ ਹਨ ਉਹਨਾਂ ਨੂੰ ਅਤੇ ਜਿੰਨਾ ਕਿਸਾਨਾਂ ਦੀਆਂ ਫਸਲਾਂ ਇਸ ਪਾਣੀ ਕਾਰਨ ਖਰਾਬ ਹੋ ਚੁੱਕੀਆਂ ਹਨ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਉਧਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਆਏ ਪਾਣੀ ਦਾ ਜਾਇਜ਼ਾ ਲੈਣ ਪਹੁੰਚੇ ਐਸਡੀਐਮ ਪੱਟੀ ਪ੍ਰੀਤ ਇੰਦਰ ਸਿੰਘ ਪਿੰਡਾਂ ਦੇ ਲੋਕਾਂ ਦਾ ਅਤੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹ ਸਰਕਾਰ ਨੂੰ ਲਿਖ ਕੇ ਦੇਣਗੇ ਅਤੇ ਉਸਦਾ ਮੁਆਵਜਾ ਦਿੱਤਾ ਜਾਵੇਗਾ ਉਥੇ ਕਈ ਕਿਸਾਨਾਂ ਨੇ ਆਪਣਾ ਰੋਸ ਵੀ ਜਾਹਿਰ ਕੀਤਾ ਉਹਨਾਂ ਨੂੰ 2023 ਵਿੱਚ ਆਏ ਹੜਾਂ ਦਾ ਮੁਆਵਜ਼ਾ ਉਹਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਸਰਕਾਰ ਪਹਿਲਾਂ 2023 ਵਾਲਾ ਉਹਨਾਂ ਨੂੰ ਮੁਆਵਜ਼ਾ ਦੇਵੇ ਅਤੇ ਇਸ ਬੰਨ ਵੱਲ ਧਿਆਨ ਸਰਕਾਰ ਕਰੇ ਤਾਂ ਜੋ ਹਰ ਸਾਲ ਹੁੰਦਾ ਉਹਨਾਂ ਦਾ ਨੁਕਸਾਨ ਤੋਂ ਬਚਾ ਹੋ ਸਕੇ।

LEAVE A REPLY

Please enter your comment!
Please enter your name here