ਪੰਜਾਬ ਫਿਰੋਜ਼ਪੁਰ ’ਚ ਕਾਗਜ਼ ਚੁੱਕਣ ਵਾਲਿਆਂ ਵੱਲੋਂ ਚੋਰੀ ਦੀ ਕੋਸ਼ਿਸ਼; ਘਰ ਅੰਦਰ ਕੈਮਰੇ ਲੱਗੇ ਹੋਣ ਕਾਰਨ ਹੋਇਆ ਬਚਾਅ; ਪਰਿਵਾਰ ਨੇ ਅੰਦਰ ਵੜਦੇ ਹੀ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ By admin - August 8, 2025 0 22 Facebook Twitter Pinterest WhatsApp ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਵਹਪਾਲ ਵਿਖੇ ਕਾਗਜ਼ ਚੁੱਗਣ ਵਾਲਿਆਂ ਨੂੰ ਇਕ ਘਰ ਅੰਦਰ ਚੋਰੀ ਦੀ ਕੋਸ਼ਿਸ਼ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਘਰ ਅੰਦਰ ਕੈਮਰੇ ਲੱਗੇ ਹੋਣ ਕਾਰਨ ਪਰਿਵਾਰ ਨੂੰ ਇਸ ਦੀ ਭਿੱਣਕ ਪੈ ਗਈ। ਚੋਰੀ ਦੀ ਕੋਸ਼ਿਸ਼ ਦਾ ਪਤਾ ਚੱਲਣ ਤੋਂ ਬਾਅਦ ਘਰ ਦੇ ਮਾਲਕਾਂ ਨੇ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕਰ ਕੇ ਕੁਟਾਪਾ ਚਾੜ ਦਿੱਤਾ। ਚੋਰੀ ਦੀ ਕੋਸ਼ਿਸ਼ ਤੇ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਘਟਨਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਵਹਪਾਲ ਦੀ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਕਾਗਜ ਚੁੱਗਣ ਵਾਲਾ ਇੱਕ ਵਿਅਕਤੀ ਪਹਿਲਾਂ ਇੱਟਾ ਦੇ ਚੱਠੇ ਉਪਰ ਚੜ ਕੇ ਘਰ ਅੰਦਰ ਦੇਖਦਾ ਐ ਅਤੇ ਫਿਰ ਆਪਣੇ ਦੂਜੇ ਸਾਥੀ ਨੂੰ ਵੀ ਇਸ਼ਾਰਾ ਕਰ ਕੇ ਘਰ ਅੰਦਰ ਬੁਲਾ ਲੈਂਦਾ ਐ, ਜਦੋਂ ਦੋਵੇਂ ਜਣੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗਦੇ ਹਨ ਤਾਂ ਅੱਗੇ ਘਰ ਦਾ ਮਾਲਕ ਉਨ੍ਹਾਂ ਦੀਆਂ ਹਰਕਤਾਂ ਘਰ ਅੰਦਰ ਲੱਗੇ ਕੈਮਰੇ ਰਾਹੀਂ ਦੇਖ ਰਿਹਾ ਹੁੰਦਾ ਐ, ਇਸ ਤੋਂ ਬਾਅਦ ਕਹਾਣੀ ਵਿਗੜ ਜਾਂਦੀ ਐ ਅਤੇ ਉਨ੍ਹਾਂ ਨੂੰ ਸਾਮਾਨ ਚੋਰੀ ਕਰਨ ਦੀ ਥਾਂ ਘਰ ਅੰਦਰੋਂ ਡਾਂਗਾ ਮਿਲਦੀਆਂ ਨੇ। ਚੋਰੀ ਦੀ ਕੋਸ਼ਿਸ਼ ਤੇ ਡਾਂਗਾਂ ਪੈਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ।