ਪੰਜਾਬ ਜਲਾਲਾਬਾਦ ’ਚ ਭਾਵੁਕ ਹੋਏ ਸਾਬਕਾ ਵਿਧਾਇਕ ਧਰਮਿੰਦਰ ਆਵਲਾ; ਕਿਹਾ, ਜਲਾਲਾਬਾਦ ਦੇ ਲੋਕਾਂ ਨੇ ਹੀ ਪੂਰਾ ਕੀਤਾ ਮੇਰਾ ਸੁਪਨਾ By admin - August 8, 2025 0 21 Facebook Twitter Pinterest WhatsApp ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਅੱਜ ਜਲਾਲਾਬਾਦ ਹਲਕੇ ਦੇ ਪਿੰਡ ਧਰਮੂਵਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਾਬਕਾ ਵਿਧਾਇਕ ਬੀਤੇ ਸਮੇਂ ਨੂੰ ਯਾਦ ਕਰ ਕੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੈਂ 20 ਸਾਲ ਤਕ ਪਾਰਟੀ ਤੋਂ ਟਿਕਟ ਮੰਗਦਾ ਰਿਹਾ ਜੋ ਨਹੀਂ ਮਿਲੀ ਅਤੇ ਜਦੋਂ ਟਿਕਟ ਮਿਲੀ ਤਾਂ ਇਹ ਜਲਾਲਾਬਾਦ ਦੇ ਲੋਕਾਂ ਹੀ ਸਨ, ਜਿਨ੍ਹਾਂ ਨੇ ਮੇਰਾ ਬਚਪਨ ਦਾ ਸੁਪਨਾ ਪੂਰਾ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੈਂ ਜਲਾਲਾਬਾਦ ਦੇ ਲੋਕਾਂ ਦਾ ਅਹਿਸਾਨ ਕਦੇ ਨਹੀਂ ਭੁੱਲ ਸਕਦਾ, ਇਸ ਲਈ ਕਦੇ ਵੀ ਹਲਕੇ ਨੂੰ ਛੱਡ ਕੇ ਨਹੀਂ ਜਾਵਾਂਗਾ। ਇਸ ਦੌਰਾਨ ਉਨ੍ਹਾਂ ਨੇ ਵਰਕਰਾਂ ਨੂੰ ਲਾਮਬੰਦ ਕੀਤਾ ਕਾਂਗਰਸ ਦੀ ਮੈਂਬਰਸ਼ਿਪ ਦੇ ਫਾਰਮ ਵੀ ਭਰਵਾਏ।