ਫਰੀਦਕੋਟ ਡਿਪਟੀ ਕਮਿਸ਼ਨਰ ਦੀਆਂ ਨਸ਼ਿਆਂ ਨੂੰ ਲੈ ਕੇ ਹਦਾਇਤਾਂ/ ਅਧਿਆਪਕ ਤੇ ਬੱਚਿਆਂ ਦੀਆਂ ਟੀਮਾਂ ਕਾਇਮ ਕਰਨ ਦੇ ਹੁਕਮ/ ਸਕੂਲ ਨੇੜਲੀਆਂ ਦੁਕਾਨਾਂ ’ਤੇ ਨਸ਼ੇ ਦੀ ਵਿੱਕਰੀ ’ਤੇ ਰੱਖੀ ਜਾਵੇਗੀ ਨਜ਼ਰ

0
11

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ਦੇ ਨਾਲ ਨਾਲ ਨਸ਼ਿਆਂ ਖਿਲਾਫ ਲੋਕ-ਲਹਿਰ ਖੜ੍ਹੀ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਨੇ। ਇਸੇ ਤਹਿਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਕੂਲਾਂ ਲਈ ਵਿਸ਼ੇਸ਼ ਹਦਾਇਤਾਂ ਕੀਤੀਆਂ ਨੇ। ਇਨ੍ਹਾਂ ਹਦਾਇਤਾਂ ਮੁਤਾਬਕ ਸਕੂਲ ਦੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਨ੍ਹਾਂ ਟੀਮਾਂ ਵਿਚ ਵੱਡੀਆਂ ਜਮਾਤਾਂ ਦੇ 10 ਬੱਚੇ ਸ਼ਾਮਲ ਕੀਤੇ ਜਾਣਗੇ। ਇਸ ਟੀਮ ਵਿਚ ਇਕ ਅਧਿਆਪਕ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜੋ ਟੀਮ ਦੇ ਨੋਡਲ ਅਫਸਰ ਵਜੋਂ ਕੰਮ ਕਰੇਗਾ। ਇਹ ਟੀਮਾਂ ਸਕੂਲਾਂ ਦੇ ਆਸਪਾਸ ਦੀਆਂ ਦੁਕਾਨਾਂ ਤੋਂ ਇਲਾਵਾ ਦੂਜੀਆਂ ਥਾਵਾਂ ਤੇ ਨਜਰ ਰੱਖਣਗੀਆਂ ਅਤੇ ਨਸ਼ੀਲੇ ਦੀ ਵਿਕਰੀ ਬਾਰੇ ਜਾਣਕਾਰੀ ਇਕੱਤਰ ਕਰ ਕੇ ਡਿਪਟੀ ਕਮਿਸ਼ਨਰ ਦਫਤਰ ਨੂੰ ਰਿਪੋਰਟ ਕਰਨਗੇ। ਡਿਪਟੀ ਕਮਿਸ਼ਨਰ ਪੂਨਮ ਦੀਪ ਕੌਰ ਵੱਲੋਂ ਜ਼ਿਲੇ ਦੇ ਸਿੱਖਿਆ ਅਫਸਰ ਨੂੰ ਪੱਤਰ ਜਾਰੀ ਕਰ ਕੇ ਜਿਲ੍ਹੇ ਦੇ 85 ਸਰਕਾਰੀ ਸਕੂਲਾਂ ਅੰਦਰ ਇਕ ਇਕ ਟੀਮ ਗਠਿਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ।  ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਨੁੱਕੜ ਨਾਟਕ ਅਤੇ ਪੇਟਿੰਗ ਮੁਕਾਬਲੇ ਕਰਵਾ ਕੇ ਵੀ ਨਸ਼ਿਆਂ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਐ।  ਉਧਰ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨੂੰ ਲੈ ਕੇ ਅਧਿਆਪਕਾ ਤੇ ਬੱਚਿਆਂ ਵਿਚ ਖੁਸ਼ੀ ਪਾਈ ਜਾ ਰਹੀ ਐ ਅਤੇ ਉਨ੍ਹਾਂ ਨੇ ਸਰਕਾਰ ਦੇ ਨਸ਼ਿਆਂ ਬਾਰੇ ਚੁੱਕੇ ਜਾ ਰਹੇ ਕਦਮਾਂ ਚ ਸਾਥ ਦੇਣ ਦੀ ਇੱਛਾ ਜਾਹਰ ਕੀਤੀ ਐ।

LEAVE A REPLY

Please enter your comment!
Please enter your name here