ਸੂਬੇ ਅੰਦਰ ਬਣੇ ਮੀਂਹ ਦੇ ਮੌਸਮ ਕਾਰਨ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਐ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾ ਦਿਖਾਈ ਦੇ ਰਹੀ ਐ। ਗੱਲ ਜੇਕਰ ਨਾਭਾ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੇ ਸਵੇਰ ਤੋਂ ਅਸਮਾਨ ਵਿਚ ਕਾਲੀਆਂ ਘਟਾਵਾਂ ਛਾਉਣੀਆਂ ਸ਼ੁਰੂ ਹੋ ਗਈਆਂ ਅਤੇ ਵੇਖਦੇ ਹੀ ਵੇਖਦੇ ਤੇਜ਼ ਬਾਰਸ਼ ਸ਼ੁਰੂ ਹੋ ਗਈ। ਇਸੇ ਦੌਰਾਨ ਕੁਝ ਥਾਵਾਂ ਤੇ ਹਲਕੀ ਗੜ੍ਹੇਮਾਰੀ ਹੋਣ ਦੀ ਵੀ ਖਬਰ ਐ। ਉਧਰ ਮੌਸਮ ਨੂੰ ਲੈ ਕੇ ਕਿਸਾਨਾਂ ਅੰਦਰ ਚਿੰਤਾ ਵੀ ਪਾਈ ਜਾ ਰਹੀ ਐ। ਕਿਸਾਨਾਂ ਦੇ ਦੱਸਣ ਮੁਤਾਬਕ ਜੇਕਰ ਬਾਰਿਸ਼ ਜ਼ਿਆਦਾ ਪੈ ਗਈ ਤਾਂ ਇਸ ਨਾਲ ਵਾਢੀ ਦੇ ਕੰਮ ਪਿਛੜਣ ਦੇ ਨਾਲ ਨਾਲ ਕਣਕ ਦੇ ਖਰਾਬ ਹੋਣ ਦਾ ਖਤਰਾ ਵੀ ਪੈਦਾ ਹੋ ਸਕਦਾ ਐ। ਇਸ ਤੋਂ ਇਲਾਵਾ ਕੁੱਝ ਕਿਸਾਨਾਂ ਨੇ ਕਣਕ ਦੇ ਹੱਥਾਂ ਨਾਲ ਅਗੇਤੀ ਵੱਢਾਈ ਸ਼ੁਰੂ ਕਰ ਦਿੱਤੀ ਸੀ, ਜਿਸ ਤੇ ਮੀਂਹ ਪੈਣ ਕਾਰਨ ਕਣਕ ਦੀ ਕੱਢਾਈ ਦਾ ਕੰਮ ਪੱਛੜ ਸਕਦਾ ਐ। ਕੁੱਲ਼ ਮਿਲਾ ਕੇ ਅੱਜ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਨਾਲ ਨਾਲ ਕਿਸਾਨਾਂ ਲਈ ਚਿੰਤਾ ਪੈਦਾ ਕਰ ਦਿੱਤੀ ਐ। ਇਸ ਮੌਕੇ ‘ਤੇ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਅੱਜ ਹੋਈ ਬਾਰਿਸ਼ ਅਤੇ ਹਲਕੀ ਗੜੇਮਾਰੀ ਕਾਰਨ ਕਾਫੀ ਚਿੰਤਾ ਹੋਈ ਐ ਕਿਉਂਕਿ ਕਣਕ ਦੀ ਫਸਲ ਪੱਕ ਤੇ ਤਿਆਰ ਹੋ ਚੁੱਕੀ ਐ ਅਤੇ ਜੇਕਰ ਹੋਰ ਤੇਜ਼ ਬਾਰਿਸ਼ ਪੈ ਜਾਂਦੀ ਤਾਂ ਕਣਕ ਖਰਾਬ ਹੋਣ ਦਾ ਖਤਰਾ ਪੈਦਾ ਹੋ ਸਕਦਾ ਐ।