
ਖੰਨਾ ਦੇ ਬੀਜਾ ਵਿਖੇ ਇਕ ਧਾਗਾ ਫੈਕਟਰੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਡੇਢ ਦਰਜਨ ਦੇ ਕਰੀਬ ਫੈਕਟਰੀ ਮੁਲਾਜਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪ੍ਰਤੱਖਦਰਸ਼ੀਆਂ ਮੁਤਾਬਕ ਇਹ ਹਾਦਸਾ ਤੇਜ਼ ਰਫਤਾਰ ਟਿੱਪਰ ਕਾਰਨ ਵਾਪਰਿਆ ਐ।
ਲੋਕਾਂ ਦੇ ਦੱਸਣ ਮੁਤਾਬਕ ਇਕ ਤੇਜ਼ ਰਫਤਾਰ ਟਿੱਪਰ ਨੇ ਚੌਂਕ ਵਿਚ ਆ ਰਹੀ ਧਾਗਾ ਫੈਕਟਰੀ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਪਲਟ ਗਈ। ਹਾਦਸੇ ਵੇਲੇ ਬੱਸ ਵਿਚ 20 ਤੋਂ 25 ਮੁਲਾਜ਼ਮ ਸਵਾਰ ਸਨ ਅਤੇ ਹਾਦਸੇ ਸਮੇਂ ਦੋਵੇਂ ਵਾਹਨਾਂ ਦੀ ਰਫਤਾਰ ਵੀ ਕਾਫੀ ਤੇਜ਼ ਦੱਸੀ ਜਾ ਰਹੀ ਐ।


