ਹੁਸ਼ਿਆਰਪੁਰ ’ਚ ਗਊ ਰੱਖਿਅਕਾਂ ਨੇ ਫੜਿਆ ਪਸ਼ੂਆਂ ਨਾਲ ਭਰਿਆ ਟਰੱਕ/ ਬੇਹੱਦ ਮਾੜੇ ਹਾਲਾਤਾਂ ’ਚ ਲੱਦੇ ਗਏ ਸੀ ਬੇਜ਼ੁਬਾਨ ਪਸ਼ੂ/ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

0
9

ਅਜੋਕੇ ਸਮੇਂ ਦਾ ਇਨਸਾਨ ਇਸ ਕਦਰ ਨਿਰਦਈ ਹੋ ਚੁੱਕਾ ਐ ਕਿ ਉਹ ਚੰਦ ਛਿੱਲੜਾਂ ਦੀ ਖਾਤਰ ਬੇਜ਼ੁਬਾਨਾਂ ਤੇ ਜ਼ੁਲਮ ਢਾਹੁਣ ਤੋਂ ਵੀ ਗੁਰੇਜ ਨਹੀਂ ਕਰਦਾ। ਇਸ ਦੀ ਤਾਜ਼ਾ ਉਦਾਹਰਨ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਐ, ਜਿੱਥੇ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਇਕ ਅਜਿਹੇ ਟਰੱਕ ਨੂੰ ਕਾਬੂ ਕੀਤਾ ਐ, ਜਿਸ ਵਿਚ 50 ਦੇ ਕਰੀਬ ਬੇਜ਼ੁਬਾਨ ਪਸ਼ੂਆਂ ਨੂੰ ਨਿਰਦਈ ਢੰਗ ਨਾਲ ਲੱਦ ਕੇ ਕਿਸੇ ਬਾਹਰਲੇ ਸੂਬੇ ਦੇ ਬੁੱਚੜਖਾਨੇ ਵਿਚ ਵੱਢਣ ਲਈ ਲਿਜਾਇਆ ਜਾ ਰਿਹਾ ਸੀ। ਪਸ਼ੂਆਂ ਦੇ ਕੁਰਲਾਉਣ ਦੀ ਆਵਾਜ਼ ਸੁਣ ਕੇ ਐਕਟਿਵਾ ਸਵਾਰ ਨੌਜਵਾਨਾਂ ਨੇ ਟਰੱਕ ਨੂੰ ਰੁਕਣ ਦੀ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਟਰੱਕ ਰੋਕਣ ਦੀ ਥਾਂ ਉਸ ਨੂੰ ਹੋਰ ਭਜਾ ਲਿਆ। ਇਸ ਦੌਰਾਨ ਟਰੱਕ ਡਰਾਈਵਰ ਨੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ। ਨੌਜਵਾਨਾਂ ਨੇ ਇਸ ਦੀ ਸੂਚਨਾ ਤੁਰੰਤ ਗਊ ਰੱਖਿਆ ਦਲ ਦੇ ਕਾਰਕੁਨਾਂ ਨੂੰ ਦਿੱਤੀ, ਜਿਨ੍ਹਾਂ ਨੇ  ਮੌਕੇ ਤੇ ਪਹੁੰਚ ਕੇ ਟਰੱਕ ਨੂੰ ਰੁਕਵਾਇਆ। ਗਊ ਰੱਖਿਆ ਦਲ ਦੇ ਆਗੂਆਂ ਨੇ ਟਰੱਕ ਨੂੰ ਥਾਣੇ ਲਿਜਾ ਕੇ ਪੁਲਿਸ ਹਵਾਲੇ ਕਰ ਦਿੱਤਾ ਐ। ਗਊ ਰੱਖਿਆ ਦਲ ਦੇ ਆਗੂਆਂ ਨੇ ਸਬੰਧਤ ਲੋਕਾਂ ਖਿਲਾਫ ਪਸ਼ੂ ਕਰੂਰਤਾ ਐਕਟ ਤਹਿਤ ਸਖਤ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here