ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਅੰਦਰ ਬਣ ਰਹੇ ਨਵੇਂ ਠੇਕੇ ਦਾ ਮੁੱਦਾ ਗਰਮਾ ਗਿਆ ਐ। ਸੀਨੀਅਰ ਡਿਪਟੀ ਮੇਅਰ ਨੇ ਠੇਕਾ ਖੋਲ੍ਹਣ ਦੇ ਵਿਰੋਧ ਵਿਚ ਨਿਤਰਦਿਆ ਘਟਨਾ ਸਥਾਨ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਖਸ ਐਕਸ਼ਨ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਇਕ ਉਹ ਠੇਕਾ ਗਲਤ ਤਰੀਕੇ ਨਾਲ ਖੋਲਿਆ ਜਾ ਰਿਹਾ ਐ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਠੇਕਾ ਖੋਲ੍ਹਣ ਲਈ 60 ਸਾਲ ਪੁਰਾਣਾ ਰੁੱਖਣ ਕੱਢਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਐ ਪਰ ਦੂਜੇ ਪਾਸੇ ਕੁੱਝ ਲੋਕ ਨਾਜਾਇਜ਼ ਖੋਖੇ ਖੋਲ੍ਹ ਕੇ ਸ਼ਰਾਬ ਵੇਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਉਨ੍ਹਾਂ ਕਿਹਾ ਕਿ 60 ਸਾਲ ਪੁਰਾਣੇ ਰੁੱਖ ਨੂੰ ਰਾਤੋ ਰਾਤ ਕੱਟ ਕੇ ਇੱਥੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਐ, ਜਿਸ ਬਾਰੇ ਉਹ ਮੁੱਖ ਸਕੱਤਰ ਤਕ ਪਹੁੰਚ ਕਰਨਗੇ ਅਤੇ ਜੋ ਵੀ ਨਾਜਾਇਜ਼ ਠੇਕਾ ਖੋਲ੍ਹਣ ਦੀ ਕਾਰਵਾਈ ਵਿਚ ਸ਼ਾਮਲ ਪਾਇਆ ਗਿਆ, ਉਸ ਖਿਲਾਫ ਸਖਤ ਐਕਸ਼ਨ ਲਈ ਸਰਕਾਰ ਤਕ ਪਹੁੰਚ ਕੀਤੀ ਜਾਵੇਗੀ ਅਤੇ ਸਾਨੂੰ ਪੂਰਨ ਉਮੀਦ ਐ ਕਿ ਸਰਕਾਰ ਅਜਿਹੇ ਗੈਰ ਕਾਨੂੰਨੀ ਕੰਮਾਂ ਵਿਚ ਸ਼ਾਮਲ ਅਨਸਰਾਂ ਖਿਲਾਫ ਸਖਤ ਐਕਸ਼ਨ ਲਵੇਗੀ।