ਪੰਜਾਬ ਅੰਮ੍ਰਿਤਸਰ ਦੇ ਪੁਲਿਸ ਮੁਲਾਜ਼ਮ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ; ਅਮਰੀਕਾ ’ਚ ਹੋਈਆਂ ਖੇਡਾਂ ’ਚ ਜਿੱਤਿਆ ਸੋਨੇ ਦੇ ਦੋ ਤਗਮੇ By admin - July 17, 2025 0 5 Facebook Twitter Pinterest WhatsApp ਅਮਰੀਕਾ ਵਿਖੇ ਹੋਈਆਂ ਵਰਲਡ ਪੁਲਿਸ ਗੇਮਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ। 27 ਜੂਨ ਤੋਂ 6 ਜੁਲਾਈ ਤਕ ਹੋਈਆਂ ਇਨ੍ਹਾਂ ਖੇਡਾਂ ਵਿਚ ਅੰਮ੍ਰਿਤਸਰ ਨਾਲ ਸਬੰਧਤ ਮੁੱਖ ਸਿਪਾਹੀ ਸਾਹਿਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਐ। ਸਾਹਿਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੋ ਸੋਨੇ ਦੇ ਤਗਮੇ ਜਿੱਤੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਿਖੇ ਤੈਨਾਤ ਸਾਹਿਲ ਨੇ ਲੈਫਟ ਹੈਂਡ ਤੇ ਰਾਈਟ ਹੈਂਡ, ਆਰਮ ਰੈਸਲਿੰਗ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ ਹਨ। ਸਾਹਿਲ ਦੀ ਇਹ ਪ੍ਰਾਪਤੀ ਜਿੱਥੇ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਐ ਉੱਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਮ ਵੀ ਚਮਕਾਇਆ ਐ। ਦੱਸਣਯੋਗ ਐ ਕਿ ਵਰਲਡ ਪੁਲਿਸ ਗੇਮਸ ਵਿੱਚ 70 ਦੇਸ਼ਾਂ ਦੇ ਵੱਖ-ਵੱਖ 8500 ਖਿਡਾਰੀ ਭਾਗ ਲੈ ਲਿਆ ਸੀ। ਸਾਹਿਲ ਨੇ ਪੰਜ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਸੋਨੇ ਦੇ ਤਗਮਿਆਂ ਤੇ ਕਬਜਾ ਕੀਤਾ ਐ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀਸੀਪੀ ਰਵਿੰਦਰ ਪਾਲ ਸਿੰਘ ਨੇ ਸਾਹਿਲ ਦੀ ਪ੍ਰਾਪਤੀ ਦੀ ਸਰਾਹਨਾ ਕਰਦਿਆਂ ਉਸ ਨੂੰ ਭਵਿੱਖ ਵਿੱਚ ਹੋਰ ਉੱਚੇ ਮੁਕਾਮ ਤੇ ਪਹੁੰਚਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਸ ਸਮੇਂ ਏਸੀਪੀ ਡਟੈਕਟਿਵ ਹਰਮਿੰਦਰ ਸਿੰਘ ਅਤੇ ਇੰਚਾਰਜ ਸੀਆਈਏ ਸਟਾਫ 1, ਇੰਸਪੈਕਟਰ ਅਮੋਲਕਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।