ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਬੀਤੇ ਸ਼ਾਮ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਹੋਸਟਲ ਨੰਬਰ-4 ਦੇ ਬਾਹਰ ਵਿਦਿਆਰਥੀਆਂ ਦੇ ਦੋ ਗੁੱਟ-ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ ਦੂਜੇ ਤੇ ਘਸੁੱਨ ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਭਾਵੇਂ ਮੌਕੇ ਤੇ ਮੌਜੂਦ ਪੀਯੂ ਸਕਿਊਰਕਟੀ ਦੇ ਮੁਲਾਜਮਾਂ ਨੇ ਦੋਵੇਂ ਗਰੁੱਪਾਂ ਨੂੰ ਛੁਡਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ ਪਰ ਦੋਵੇਂ ਧਿਰਾਂ ਮੁੜ ਮੁੜ ਗੁੱਥਮ-ਗੁੱਥੀ ਹੁੰਦੀਆਂ ਰਹੀਆਂ, ਜਿਸ ਦੀਆਂ ਵੀਡੀਓ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵੀ ਤੇਜੀ ਨਾਲ ਵਾਇਰਲ ਹੋ ਰਹੀਆਂ ਨੇ। ਸਾਹਮਣੇ ਆਈਆਂ ਤਸਵੀਰਾਂ ਵਿਚ ਵਿਦਿਆਰਥੀ ਇਕ-ਦੂਜੇ ਤੇ ਹਮਲਾ ਕਰਦੇ ਦਿਖਾਈ ਦੇ ਰਹੇ ਨੇ। ਇਸ ਦੌਰਾਨ ਸਰਦਾਰ ਵਿਦਿਆਰਥੀਆਂ ਦੀਆਂ ਪੱਗਾਂ ਵੀ ਉਛਲਦੀਆਂ ਵੇਖੀਆਂ ਗਈਆਂ। ਖਬਰਾਂ ਮੁਤਾਬਕ ਘਟਨਾ ਬੀਤੀ ਸ਼ਾਮ 6 ਵਜੇ ਦੀ ਦੱਸੀ ਜਾ ਰਹੀ ਐ। ਇਹ ਝਗੜਾ ਕਾਗਜ ਵੰਡਣ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਐ। ਇਸ ਹਮਲੇ ਵਿਚ ਕਈ ਨੌਜਵਾਨ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਐ। ਜ਼ਿਕਰਯੋਗ ਐ ਕਿ ਪੰਜਾਬ ਯੂਨੀਵਰਸਿਟੀ ਚ ਬੀਤੇ ਦਿਨ ਹੋਏ ਆਦਿੱਤਿਆ ਕਤਲ ਕਾਂਡ ਕਾਰਨ ਹਾਲਾਤ ਪਹਿਲਾਂ ਹੀ ਤਣਾਅ ਵਾਲੇ ਬਣੇ ਹੋਏ ਸੀ ਅਤੇ ਹੁਣ ਵਿਦਿਆਰਥੀਆਂ ਵਿਚਾਲੇ ਹੋਣ ਝੜਪ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਐ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਐ। ਉਧਰ ਵਿਦਿਆਰਥੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਇਸ ਝਗੜੇ ਤੋਂ ਪੱਲਾ ਝਾੜਿਆ ਐ। ਕਮੇਟੀ ਦੇ ਦੱਸਣ ਮੁਤਾਬਰ ਇਹ ਝਗੜਾ ਵਿਦਿਆਰਥੀਆਂ ਦੀ ਅੰਦਰੂਨੀ ਲੜਾਈ ਐ ਅਤੇ ਇਸ ਦਾ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ ਐ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਦਿੱਤਿਆ ਠਾਕੁਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ।