ਸਮਰਾਲਾ ਪੁਲਿਸ ਵੱਲੋਂ ਭਾਰੀ ਮਾਤਰਾ ’ਚ ਨਕਦੀ ਸਮੇਤ ਦੋ ਗ੍ਰਿਫਤਾਰ/ ਇਨੋਵਾ ਕਾਰ ਦੀ ਤਲਾਸ਼ੀ ਦੌਰਾਨ 50 ਲੱਖ ਰੁਪਏ ਨਕਦੀ ਬਰਾਮਦ/ ਨਾਕੇ ਦੌਰਾਨ ਲਈ ਸੀ ਤਲਾਸ਼ੀ, ਅਗਲੀ ਕਾਰਵਾਈ ਕੀਤੀ ਸ਼ੁਰੂ

0
7

ਸਮਰਾਲਾ ਪੁਲਿਸ ਨੇ ਭਾਰੀ ਮਾਤਰਾ ਚ ਨਕਦੀ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਚੰਡੀਗੜ੍ਹ ਤੇ ਰਣਜੀਤ ਸਿੰਘ ਵਾਸੀ ਬਨੂੜ, ਮੋਹਾਲੀ ਵਜੋਂ ਹੋਈ ਐ। ਪੁਲਿਸ ਨੇ ਇਹ ਬਰਾਮਦਗੀ ਸਮਰਾਲਾ ਨੇੜੇ ਹੈਂਡੋ ਪੁਲਿਸ ਚੌਂਕੀ ਦੇ ਬਾਹਰ ਕੀਤੀ ਨਾਕੇਬੰਦੀ ਦੌਰਾਨ ਕੀਤੀ ਐ। ਪੁਲਿਸ ਨੇ ਚੰਡੀਗੜ੍ਹ ਵੱਲੋਂ ਆਉਂਦੀ ਇਨੋਵਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਵਿਚੋਂ 50 ਲੱਖ ਨਕਦੀ ਬਰਾਮਦ ਹੋਈ, ਜਿਸ ਬਾਰੇ ਕਾਰ ਸਵਾਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਨਕਦੀ ਸਮੇਤ ਥਾਣੇ ਲਿਆ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਘਟਨਾ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਵੀ ਦੇ ਦਿੱਤੀ ਗਈ ਐ। ਪੁਲਿਸ ਦੀ ਮੁਢਲੀ ਪੁਛਗਿੱਛ ਦੌਰਾਨ ਦੋਵੇਂ ਵਿਅਕਤੀਆਂ ਨੇ ਖੁਦ ਨੂੰ ਪ੍ਰਾਪਟੀ ਡੀਲਰ ਦੱਸਿਆ ਅਤੇ ਇਹ ਰਕਮ ਕੁਰਾਲੀ ਤੋਂ ਲੁਧਿਆਣਾ ਲੈ ਕੇ ਜਾਣ ਦੀ ਗੱਲ ਕਹੀ ਐ। ਫਿਲਹਾਲ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here