ਭਾਜਪਾ ਆਗੂ ਮਨੋਰੰਜਨ ਕਾਲੀਆਂ ਦੇ ਘਰ ਤੇ ਹੋਏ ਗਰਨੇਡ ਹਮਲੇ ਤੇ ਸਿਆਸਤ ਗਰਮਾ ਗਈ ਐ। ਵਿਰੋਧੀ ਧਿਰਾਂ ਦੇ ਆਗੂਆਂ ਨੇ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਐ। ਇਸੇ ਤਹਿਤ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਐਡਵੋਕੇਟ ਅਰਸ਼ਦੀਪ ਕਲੇਰ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਪਿਛਲੇ ਸਮੇਂ ਦੌਰਾਨ ਹੋਏ ਧਮਾਕਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਧਮਾਕੇ ਹੋਣ ਦੀ ਸੱਚਾਈ ਤੋਂ ਮੁਨਕਰ ਹੁੰਦੀ ਰਹੀ ਐ ਪਰ ਹੁਣ ਪਾਣੀ ਸਿਰ ਤੋਂ ਲੰਘ ਗਿਆ ਐ ਅਤੇ ਸਰਕਾਰ ਨੂੰ ਲਿਪਾ-ਪੋਚੀ ਦਾ ਵੀ ਮੌਕਾ ਨਹੀਂ ਮਿਲ ਰਿਹਾ ਐ। ਸੀਐਮ ਮਾਨ ਵੱਲ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਵੱਲ ਧਿਆਨ ਦੇਣ ਦੀ ਥਾਂ ਦਿੱਲੀ ਤੋਂ ਆਏ ਆਗੂਆਂ ਦੀ ਆਉ-ਭਗਤ ਵਿਚ ਲੱਗੇ ਹੋਏ ਨੇ।