ਜਲੰਧਰ ਰੇਲਵੇ ਲਾਈਨਾਂ ’ਤੇ ਚੱਲੀ ਗੋਲੀ ਨਾਲ ਇਕ ਜ਼ਖ਼ਮੀ; ਦੋ ਧਿਰਾਂ ਵਿਚਾਲੇ ਲੜਾਈ ਦੀ ਵੀਡੀਓ ਹੋਈ ਵਾਇਰਲ; ਪੁਲਿਸ ਨੇ ਵੀਡੀਓ ਦੇ ਆਧਾਰ ’ਤੇ ਜਾਂਚ ਕੀਤੀ ਸ਼ੁਰੂ

0
26

ਜਲੰਧਰ ਦੇ ਰਾਮਾ ਮੰਡੀ ਥਾਣਾ ਅਧੀਨ ਪੈਂਦੇ ਇਲਾਕੇ ਕਮਲ ਵਿਹਾਰ ਵਿਖੇ ਦੋ ਧਿਰਾਂ ਦੀ ਲੜਾਈ ਦੌਰਾਨ ਚੱਲੀ ਗੋਲੀ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਖਬਰ ਐ। ਰੇਲਵੇ ਲਾਈਨਾਂ ਤੇ ਵਾਪਰੀ ਇਸ ਘਟਨਾ ਦੀਆਂ ਵੀਡੀਓ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਜਾਣਕਾਰੀ ਅਨੁਸਾਰ ਰੇਲਵੇ ਲਾਈਨ ਨੇੜੇ ਬੈਠੇ ਇੱਕ ਨੌਜਵਾਨ ਨੂੰ ਕੁੱਝ ਨੌਜਵਾਨ ਗੋਲੀ ਮਾਰ ਕੇ ਫਰਾਰ ਹੋ ਗਏ। ਜ਼ਖਮੀ ਨੌਜਵਾਨ ਦੀ ਪਛਾਣ ਮਨੀਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਨਾਰਾਇਣ ਸਿੰਘ ਕਮਲ ਵਿਹਾਰ, ਬਸ਼ੀਰਪੁਰਾ ਵਜੋਂ ਹੋਈ ਹੈ। ਪੀੜਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪੁਲਿਸ ਨੇ ਵੀਡੀਓ ਤਸਵੀਰਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਸਾਹਮਣੇ ਆਈ ਜਾਣਕਾਰੀ ਮੁਤਾਬਕ ਮਨੀਸ਼ ਕੇਬਲ ਆਪਰੇਟਰ ਵਜੋਂ ਕੰਮ ਕਰਦਾ ਹੈ। ਪੁਲਿਸ ਨੇ ਸਾਹਮਣੇ ਆਈਆਂ ਵੀਡੀਓ ਤਸਵੀਰਾਂ ਦੇ ਆਧਾਰ ਤੇ ਗੋਲੀ ਮਾਰਨ ਵਾਲੇ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਐ। ਵੀਡੀਓ ਤਸਵੀਰਾਂ ਵਿਚ ਮੌਕੇ ਤੇ ਕੁੱਝ ਹੋਰ ਨੌਜਵਾਨ ਵੀ ਦਿਖਾਈ ਦੇ ਰਹੇ ਨੇ। ਪੁਲਿਸ ਨੂੰ ਇਨ੍ਹਾਂ ਵਿਚੋਂ ਹੀ ਕਿਸੇ ਵੱਲੋਂ ਗੋਲੀ ਚਲਾਏ ਜਾਣ ਦਾ ਸ਼ੱਕ ਐ। ਪੁਲਿਸ ਵੱਲੋਂ ਵੀਡੀਓ ਵਿਚ ਦਿਖਾਈ ਦਿੰਦੇ ਸਾਰੇ ਨੌਜਵਾਨਾਂ ਨੂੰ ਟਰੇਸ ਕਰ ਕੇ ਅਗਲੀ ਪੁਛਗਿੱਛ ਕਰਨ ਦੀ ਤਿਆਰੀ ਐ। ਪੀੜਤ ਮਨੀਸ਼ ਦੀ ਹਾਲਤ ਅਜੇ ਵੀ ਨਾਜ਼ੁਕ ਹੈ, ਉਹ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਗੋਲੀ ਪੇਟ ਵਿਚ ਲੱਗੀ ਐ, ਜਿਸ ਕਾਰਨ ਉਸ ਦਾ ਆਪਰੇਸ਼ਨ ਵੀ ਹੋਇਆ ਐ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਰਾਮਾ ਮੰਡੀ ਪੁਲਿਸ ਸਟੇਸ਼ਨ ਇੰਚਾਰਜ ਮਨਜਿੰਦਰ ਸਿੰਘ ਬੱਸੀ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here